ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇ.ਐਲ. ਰਾਹੁਲ ਦੀ ਬੱਲੇਬਾਜ਼ੀ ਵੇਖ ਸਹਿਵਾਗ ਨੇ ਕਿਹਾ - 'ਪੰਤ ਨੂੰ ਸਿਰਫ ਬੋਲਣਾ ਹੀ ਆਉਂਦਾ ਹੈ'

ਨਿਊਜ਼ੀਲੈਂਡ ਵਿਰੁੱਧ ਦੂਜੇ ਟੀ20 ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤੀ ਕ੍ਰਿਕਟ ਟੀਮ ਨੇ 133 ਦੌੜਾਂ ਦੇ ਟੀਚੇ ਨੂੰ 17.3 ਓਵਰਾਂ 'ਚ ਹਾਸਲ ਕਰ ਲਿਆ। ਟੀਮ ਦੀ ਜੇਤੂ ਦੇ ਹੀਰੋ ਕੇ.ਐਲ. ਰਾਹੁਲ ਬਣੇ। ਉਨ੍ਹਾਂ ਨੇ 50 ਗੇਂਦਾਂ 'ਚ ਅਜੇਤੂ 57 ਦੌੜਾਂ ਬਣਾਈਆਂ।
 

ਕੇ.ਐਲ. ਰਾਹੁਲ ਦੀ ਮੈਚ ਜਿਤਾਊ ਪਾਰੀ ਤੋਂ ਨੂੰ ਵੇਖ ਕੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਬਹੁਤ ਪ੍ਰਭਾਵਿਤ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਇਸ ਭਾਰਤੀ ਕ੍ਰਿਕਟਰ ਦੀ ਪ੍ਰਸ਼ੰਸਾ ਕਰਦਿਆਂ ਰਿਸ਼ਭ ਪੰਤ ਵਿਰੁੱਧ ਵੱਡਾ ਬਿਆਨ ਦਿੱਤਾ ਹੈ।
 

ਵਰਿੰਦਰ ਸਹਿਵਾਗ ਨੇ ਕ੍ਰਿਕਟ ਵੈਬਸਾਈਟ ਕ੍ਰਿਕਬਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇ.ਐਲ. ਰਾਹੁਲ ਨੇ ਪਿੱਚ ਅਤੇ ਸਥਿਤੀ ਦੇ ਅਨੁਸਾਰ ਬੱਲੇਬਾਜ਼ੀ ਕੀਤੀ, ਜਦਕਿ ਰਿਸ਼ਭ ਪੰਤ ਸਿਰਫ ਇਹੀ ਕਹਿੰਦੇ ਸਨ ਕਿ ਉਹ ਹਾਲਾਤ ਦੇ ਅਨੁਸਾਰ ਖੇਡਦੇ ਹਨ ਪਰ ਉਹ ਅਜਿਹਾ ਨਹੀਂ ਕਰਦੇ ਸਨ। 

 


 

ਸਹਿਵਾਗ ਨੇ ਕਿਹਾ, "ਰਾਹੁਲ ਦੀ ਚੰਗੀ ਗੱਲ ਇਹ ਲੱਗੀ ਕਿ ਇਸ ਵਾਰ ਉਸ ਨੇ 50 ਗੇਂਦਾਂ 'ਚ 57 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਨੇ 25 ਗੇਂਦਾਂ 'ਚ 50 ਦੌੜਾਂ ਬਣਾਈਆਂ ਸਨ। ਰਿਸ਼ਭ ਪੰਤ ਸਿਰਫ ਇਹ ਕਹਿੰਦੇ ਹਨ ਕਿ ਮੈਂ ਹਾਲਾਤ ਦੇ ਅਨੁਸਾਰ ਖੇਡਦਾ ਹਾਂ ਪਰ ਮੈਂ ਉਸ ਨੂੰ ਅਜਿਹਾ ਕਰਦਿਆਂ ਕਦੇ ਨਹੀਂ ਵੇਖਿਆ। ਕੇ.ਐਲ. ਰਾਹੁਲ ਹਾਲਾਤ ਦੇ ਅਨੁਸਾਰ ਖੇਡ ਰਹੇ ਹਨ। ਪੰਤ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।"
 

ਜ਼ਿਕਰਯੋਗ ਹੈ ਕਿ ਕੇ.ਐਲ. ਰਾਹੁਲ ਨੂੰ ਰਿਸ਼ਭ ਪੰਤ ਦੀ ਥਾਂ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਆਸਟ੍ਰੇਲੀਆ ਵਿਰੁੱਧ ਵਨਡੇ ਲੜੀ ਦੌਰਾਨ ਪੰਤ ਦੇ ਸਿਰ ’ਤੇ ਸੱਟ ਲੱਗੀ ਸੀ ਅਤੇ ਉਦੋਂ ਤੋਂ ਉਹ ਤੰਦਰੁਸਤ ਹੋਣ ਦੇ ਬਾਵਜੂਦ ਟੀਮ 'ਚ ਥਾਂ ਨਹੀਂ ਬਣਾ ਸਕੇ ਹਨ। ਵਿਕਟਕੀਪਿੰਗ ਕਰ ਰਹੇ ਕੇ.ਐਲ. ਰਾਹੁਲ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਵਿਕਟਕੀਪਿੰਗ ਨਾਲ ਰਾਹੁਲ ਦੀ ਫਾਰਮ 'ਤੇ ਕੋਈ ਅਸਰ ਨਜ਼ਰ ਨਹੀਂ ਪਿਆ ਹੈ। ਉਸ ਨੇ ਪਿਛਲੇ 5 'ਚੋਂ 4 ਟੀ20 ਮੈਚਾਂ 'ਚ ਅਰਧ ਸੈਂਕੜੇ ਲਗਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Virender Sehwag says Rishabh Pant only has to speak