ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਦੀ ਲਪੇਟ 'ਚ ਹੁਣ ਪੂਰੀ ਦੁਨੀਆ ਹੈ। ਇਸ ਖਤਰਨਾਕ ਵਾਇਰਸ ਨੇ ਪੂਰੀ ਦੁਨੀਆ ਦੇ ਖੇਡ ਸਮਾਗਮਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ 'ਚ ਆਈਪੀਐਲ ਤੋਂ ਇਲਾਵਾ ਭਾਰਤ-ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਵਨਡੇ ਲੜੀ ਸ਼ਾਮਿਲ ਹੈ। ਇਸ ਤੋਂ ਇਲਾਵਾ ਐਨਬੀਏ ਦਾ ਪੂਰਾ ਸੀਜ਼ਨ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
ਹੁਣ ਇਸ 'ਚ ਸ਼ਤਰੰਜ ਖੇਡ ਵੀ ਸ਼ਾਮਿਲ ਹੋ ਗਿਆ ਹੈ। ਜਰਮਨੀ ਦੇ ਬੁੰਦੇਸਲੀਗਾ ਚੇਜ਼ ਵਿੱਚ ਐਸਸੀ ਬੈਡੇਨ ਲਈ ਖੇਡ ਰਹੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਏ ਹਨ। ਇਸ ਕਾਰਨ ਉਨ੍ਹਾਂ ਨੂੰ ਉੱਥੇ ਰੁਕਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਵਿਸ਼ਵਨਾਥਨ ਆਨੰਦ ਨੂੰ ਅੱਜ ਸੋਮਵਾਰ ਨੂੰ ਭਾਰਤ ਪਤਰਣਾ ਸੀ ਪਰ ਆਈਸੋਲੇਸ਼ਨ 'ਚ ਰੱਖੇ ਜਾਣ ਕਾਰਨ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਉਨ੍ਹਾਂ ਦਾ ਭਾਰਤ ਪਰਤਣਾ ਮੁਸ਼ਕਿਲ ਹੈ। 50 ਸਾਲਾ ਆਨੰਦ ਪਿਛਲੇ ਮਹੀਨੇ ਤੋਂ ਜਰਮਨੀ 'ਚ ਹਨ। ‘ਇੰਡੀਆ ਡਾਟ ਕਾਮ’ ਦੇ ਅਨੁਸਾਰ ਆਨੰਦ ਆਪਣੇ ਪਰਿਵਾਰ ਨੂੰ ਮਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿਨ ਦਾ ਇੱਕ ਅਹਿਮ ਹਿੱਸਾ ਘਰੋਂ ਫੋਨ ਕਾਲ ਦਾ ਆਉਣਾ ਹੈ।
ਆਨੰਦ ਨੇ ਦੱਸਿਆ ਕਿ ਉਹ ਆਪਣੇ ਬੇਟੇ ਅਖਿਲ ਅਤੇ ਅਰੁਣਾ ਨਾਲ ਰੋਜ਼ਾਨਾ ਵੀਡੀਓ ਚੈਟ ਕਰਦੇ ਹਨ। ਦੱਸ ਦੇਈਏ ਕਿ ਇੱਕ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਜਰਮਨੀ ਸੋਮਵਾਰ ਨੂੰ ਫਰਾਂਸ, ਸਵਿਟਜ਼ਰਲੈਂਡ, ਆਸਟ੍ਰੀਆ, ਡੈਨਮਾਰਕ ਅਤੇ ਲਕਸਮਬਰਗ ਨਾਲ ਲੱਗਦੀ ਆਪਣੀਆਂ ਸਰਹੱਦਾਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਏਗੀ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ।