ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ranji Trophy: ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਵਸੀਮ ਜਾਫਰ

ਬੱਲੇਬਾਜ਼ੀ ਵਸੀਮ ਜਾਫਰ 150 ਰਣਜੀ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। ਪਿਛਲੇ 2 ਸਾਲਾਂ 'ਚ ਵਿਦਰਭ ਨੂੰ ਖਿਤਾਬ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 41 ਸਾਲਾ ਜਾਫਰ ਨੇ ਆਂਧਰਾ ਪ੍ਰਦੇਸ਼ ਵਿਰੁੱਧ ਗਰੁੱਪ-ਏ ਦੇ ਮੈਚ 'ਚ ਇਹ ਖਿਤਾਬ ਆਪਣੇ ਨਾਂ ਕੀਤਾ।
 

 

ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਜਾਫਰ ਫਸਟ ਕਲਾਸ ਕ੍ਰਿਕਟ 'ਚ 20 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 853 ਦੌੜਾਂ ਪਿੱਛੇ ਹਨ। ਸੱਭ ਤੋਂ ਵੱਧ ਰਣਜੀ ਟਰਾਫੀ ਮੈਚ ਖੇਡਣ ਦੇ ਮਾਮਲੇ 'ਚ ਜਾਫਰ ਤੋਂ ਬਾਅਦ ਮੱਧ ਪ੍ਰਦੇਸ਼ ਦੇ ਦੇਵੇਂਦਰ ਬੁੰਦੇਲਾ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ 145 ਮੈਚ ਖੇਡੇ ਹਨ। ਅਮੋਲ ਮਜੂਮਦਾਰ 136 ਮੈਚ ਖੇਡ ਕੇ ਤੀਜੇ ਨੰਬਰ 'ਤੇ ਹਨ।
 

 

ਜਾਫਰ ਨੇ ਕੁੱਲ 253 ਫਸਟ ਕਲਾਸ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ 'ਤੇ 19,147 ਦੌੜਾਂ ਦਰਜ ਹਨ। ਉਨ੍ਹਾਂ ਨੇ 57 ਸੈਂਕੜੇ ਅਤੇ 88 ਅਰਧ ਸੈਂਕੜੇ ਲਗਾਏ ਹਨ। ਆਂਧਰਾ ਪ੍ਰਦੇਸ਼ ਵਿਰੁੱਧ ਮੈਚ 'ਚ ਉਨ੍ਹਾਂ ਨੂੰ ਪਹਿਲੇ ਦਿਨ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਆਂਧਰਾ ਦੀ ਟੀਮ ਕਪਤਾਨ ਹਨੁਮਾ ਵਿਹਾਰੀ ਦੀ 83 ਦੌੜਾਂ ਦੇ ਬਾਵਜੂਦ ਪਹਿਲੀ ਪਾਰੀ 'ਚ 211 ਦੌੜਾਂ 'ਤੇ ਆਊਟ ਹੋ ਗਈ। ਵਿਦਰਭ ਨੇ ਇਸ ਦੇ ਜਵਾਬ 'ਚ ਦਿਨ ਦਾ ਖੇਡ ਖਤਮ ਹੋਣ ਤਕ ਬਗੈਰ ਕਿਸੇ ਨੁਕਸਾਨ ਦੇ 26 ਦੌੜਾਂ ਬਣਾ ਲਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wasim Jaffer becomes first Indian to play 150 Ranji matches