ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਰਹਾਣੇ ਨਾਲ ਹੋਈ ਕਲੋਲ, 97 ਦੌੜਾਂ 'ਤੇ ਮਨਾਇਆ ਸੈਂਕੜੇ ਦਾ ਜਸ਼ਨ

ਰਹਾਣੇ ਨਾਲ ਹੋਈ ਕਲੋਲ

ਸ਼ਨਿੱਚਰਵਾਰ ਨੂੰ ਦੇਵਧਰ ਟਰਾਫੀ ਦੀ ਇੱਕ ਰੋਜ਼ਾ ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਸੀ ਨੇ ਭਾਰਤ-ਬੀ ਨੂੰ 29 ਦੌੜਾਂ ਨਾਲ ਹਰਾਇਆ। ਇਸ ਮੈਚ ਦੌਰਾਨ ਕਪਤਾਨ ਅਜਿੰਕਿਆ ਰਹਾਣੇ ਨੇ ਨਾਬਾਦ 144 ਦੌੜਾਂ ਦੀ ਪਾਰੀ ਖੇਡੀ। ਪਰ ਪਾਰੀ ਦੇ ਦੌਰਾਨ ਇੱਕ ਦਿਲਚਸਪ ਤੇ ਅਜੀਬ ਘਟਨਾ ਹੋਈ, ਜਿਸ ਨੇ ਡ੍ਰੈਸਿੰਗ ਰੂਮ ਤੇ ਪੂਰੇ ਸਟੇਡੀਅਮ ਵਿੱਚ ਹਲਚਲ ਮਚਾ ਦਿੱਤੀ।

 

ਦੇਵਧਰ ਟਰਾਫੀ ਦੇ ਫਾਈਨਲ ਵਿਚ ਭਾਰਤ-ਸੀ ਨੂੰ ਟਾਸ ਜਿੱਤਣ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਨੀ ਪਈ। ਸਲਾਮੀ ਬੱਲੇਬਾਜ਼ ਤੇ ਕਪਤਾਨ ਅਜਿੰਕਿਆ ਰਹਾਣੇ ਨੇ ਨਾਬਾਦ 144 ਦੌੜਾਂ ਬਣਾਈਆਂ। ਜਦੋਂ ਰਹਾਣੇ ਨੇ 97 ਦੌੜਾਂ ਬਣਾ ਲਈਆਂ ਸਨ ਤਾਂ ਸਕੋਰਰ ਨੇ ਗ਼ਲਤੀ ਨਾਲ ਰਹਾਣੇ ਦੇ ਨਾਮ ਨਾਲ100 ਦੌੜਾਂ ਲਿਖ ਦਿੱਤੀਆ। ਜਿਸ ਤੋਂ ਬਾਅਦ ਰਹਾਣੇ ਨੇ ਸ਼ਤਕ ਮਾਰਨ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

 

 

ਰਹਾਣੇ ਨੇ ਆਪਣੇ ਜਾਣੇ-ਪਛਾਣੇ ਸਟਾਈਲ ਵਿੱਚ ਜਸ਼ਨ ਮਨਾਇਆ, ਦਰਸ਼ਕਾਂ ਦੇ ਰਿਸੈਪਸ਼ਨ ਨੂੰ ਸਵੀਕਾਰ ਕੀਤਾ ਤੇ ਸਾਥੀ ਬੱਲੇਬਾਜ਼ ਦੀਆਂ ਸ਼ੁਭ ਕਾਮਨਾਵਾਂ ਵੀ ਲਈਆਂ। ਉਸ ਤੋਂ ਬਾਅਦ ਹੀ ਉਸ ਨੇ ਦੇਖਿਆ ਕਿ ਡਰੈਸਿੰਗ ਰੂਮ ਦੀ ਤਰਫੋਂ ਸੁਰੇਸ਼ ਰੈਨਾ ਉਸ ਵੱਲ ਵੱਲ ਇੱਕ ਇਸ਼ਾਰਾ ਕਰ ਰਹੇ ਹਨ। ਸੁਰੇਸ਼ ਰੈਨਾ ਨੇ ਇਸ਼ਾਰੇ ਨਾਲ ਰਹਾਣੇ ਨੂੰ ਦੱਸਿਆ ਕਿ ਸੈਂਕੜਾ ਪੂਰਾ ਕਰਨ ਲਈ ਤਿੰਨ ਦੌੜਾਂ ਬਚੀਆ ਹੋਈਆਂ ਹਨ।ਅਜਿੰਕਿਆ ਰਹਾਣੇ ਮੁਸਕਰਾਇਆ ਤੇ ਫਿਰ ਬੱਲੇਬਾਜ਼ੀ ਕਰਨ ਲਈ ਵਾਪਸ ਆ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch Ajinkya Rahane funny moment video celebrated too early