ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਰਨਾਂ ਨਾਲ ਹਰਾਇਆ

ਪੰਜ ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ, ਮੇਜ਼ਬਾਨ ਇੰਗਲੈਂਡ ਨੂੰ 64 ਰਨਾਂ ਨਾਲ ਹਰਾਉਂਦਿਆਂ ਹੋਇਆਂ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ।

 

ਮੰਗਲਵਾਰ ਨੂੰ ਲਾਰਡਸ ਦੇ ਇਤਿਹਾਸਕ ਮੈਦਾਨ ਚ ਖੇਡੇ ਗਏ ਇਸ ਮੁਕਾਬਲੇ ਚ ਆਸਟ੍ਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਹੋਇਆਂ 50 ਓਵਰਾਂ ਚ 7 ਵਿਕੇਟਾਂ ਦੇ ਨੁਕਸਾਨ ’ਤੇ 285 ਰਨ ਬਣਾਏ। ਜਵਾਬ ਚ ਇੰਗਲੈਂਡ ਦੀ ਪੂਰੀ ਟੀਮ 221 ਰਨਾਂ ਤੇ ਹੀ ਢੇਰ ਹੋ ਗਈ ਤੇ ਮੈਚ ਹਾਰ ਗਈ।

 

 

 

ਆਸਟ੍ਰੇਲੀਆ ਵਲੋਂ ਕਪਤਾਨ ਓਰੋਨ ਫ਼ਿੰਚ ਨੇ 100 ਰਨਾਂ ਦਾ ਸ਼ਾਨਦਾਰ ਸੈਂਕੜਾ ਮਾਰਿਆ। ਫ਼ਿੰਚ ਤੋਂ ਇਲਾਵਾ ਡੇਵਿਡ ਵਾਰਨਰ (53), ਸਟੀਵ ਸਮਿੱਥ (38) ਅਤੇ ਉਸਮਾਨ ਖਵਾਜਾ ਨੇ 23 ਰਨ ਬਣਾਏ। ਗੇਂਦਬਾਜ਼ੀ ਚ ਜੇਸਨ ਬੋਹਰਨਡਾਰਫ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਜ਼ਿਆਦਾ 5 ਵਿਕੇਟਾਂ ਲਈਆਂ।

 

ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ 4 ਅਤੇ ਮਾਰਕਸ ਸਟੋਈਨਸ ਨੇ ਇਕ ਵਿਕੇਟ ਆਪਣੇ ਨਾਂ ਕੀਤੀ। ਸ਼ਾਨਦਾਰ ਪ੍ਰਦਰਸ਼ਨ ਲਈ ਕਪਤਾਨ ਆਰੋਨ ਫ਼ਿੰਚ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।

 

ਦੱਸਣਯੋਗ ਹੈ ਕਿ ਇਹ ਆਸਟ੍ਰੇਲੀਆਈ ਟੀਮ ਦੀ 6ਵੀਂ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਅੰਕ ਲੜੀ ਚ 12 ਅੰਕਾਂ ਨਾਲ ਸਿਖਰ ’ਤੇ ਪੁੱਜ ਗਈ ਹੈ। ਉਥੇ ਹੀ ਮੇਜ਼ਬਾਨ ਇੰਗਲੈਂਡ 8 ਅੰਕਾਂ ਨਾਲ ਚੌਥੇ ਨੰਬਰ ਤੇ ਮੌਜੂਦ ਹੈ। ਇੰਗਲੈਂਡ ਦੀ ਇਹ ਤੀਜੀ ਅਤੇ ਲਗਾਤਾਰ ਦੂਜੀ ਹਾਰ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WC 2019: Australia beat England by 64 runs