ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਬੁੱਧਵਾਰ ਨੂੰ ਵੇਟਲਿਫਟਰ ਸਰਬਜੀਤ ਕੌਰ ਨੂੰ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਸਰਬਜੀਤ ਡੋਪਿੰਗ ਟੈਸਟ 'ਚ ਅਸਫਲ ਰਹੀ। ਉਸ 'ਤੇ 4 ਸਾਲ ਲਈ ਪਾਬੰਦੀ ਲਗਾਈ ਗਈ ਹੈ। ਬੀਤੀ 28 ਦਸੰਬਰ ਨੂੰ ਰਾਸ਼ਟਰਮੰਡਲ ਖੇਡਾਂ 2017 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਵਾਲੀ ਵੇਟਲਿਫਟਰ ਸੀਮਾ ਵੀ ਡੋਪ ਟੈਸਟ 'ਚ ਫੇਲ ਅਸਫਲ ਰਹੀ ਸੀ। ਉਸ 'ਤੇ ਵੀ 4 ਸਾਲ ਦੀ ਪਾਬੰਦੀ ਲਗਾਈ ਗਈ ਹੈ।

ਪੰਜਾਬ ਦੀ ਸਰਬਜੀਤ ਨੇ ਫਰਵਰੀ 2019 'ਚ ਔਰਤਾਂ ਦੇ 71 ਕਿੱਲੋ ਵਰਗ 'ਚ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ ਸੀ। ਉਸ ਦੇ ਖੂਨ ਦਾ ਸੈਂਪਲ ਇਸ ਸਾਲ ਵਿਸ਼ਾਖਾਪਟਨਮ 'ਚ 34ਵੀਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਨਾਡਾ ਵੱਲੋਂ ਲਿਆ ਗਿਆ ਸੀ।
ਇਸ ਤੋਂ ਇਲਾਵਾ ਸਾਬਕਾ ਓਲੰਪੀਅਨ ਮੁੱਕੇਬਾਜ਼ ਸੁਮਿਤ ਸਾਂਗਵਾਨ ਵੀ ਡੋਪ ਟੈਸਟ 'ਚ ਅਸਫਲ ਰਹੇ। ਨਾਡਾ ਨੇ ਉਸ 'ਤੇ 27 ਦਸੰਬਰ ਨੂੰ ਇਕ ਸਾਲ ਲਈ ਪਾਬੰਦੀ ਲਗਾਈ ਸੀ। ਸਾਲ 2012 ਦੇ ਲੰਡਨ ਓਲੰਪਿਕ 'ਚ ਉਤਰਨ ਵਾਲੇ ਸੁਮਿਤ ਦਾ ਅਕਤੂਬਰ ਵਿੱਚ ਨਾਡਾ ਨੇ ਸੈਂਪਲ ਲਈ ਸੀ। ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਸੁਮਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਖੇਡਿਆ ਸੀ।