ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ੀ ਕੋਚ ਬਣੇ ਮੋਂਟੀ ਦੇਸਾਈ

ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਮੋਂਟੀ ਦੇਸਾਈ ਨੂੰ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਰੋਂਡੀ ਇਸਟਵਿਕ ਟੀਮ ਦੇ ਗੇਂਦਬਾਜ਼ੀ ਅਤੇ ਰਾਇਨ ਗ੍ਰਿਫਿਥ ਫੀਲਡਿੰਗ ਕੋਚ ਬਣੇ ਹਨ। ਮੋਂਟੀ ਦਾ ਸਮਝੌਤਾ 2 ਸਾਲ ਦਾ ਰਹੇਗਾ। ਉਹ ਹੈਦਰਾਬਾਦ ਟੀ20 ਤੋਂ ਪਹਿਲਾਂ ਦੇਸ਼ ਨਾਲ ਜੁੜ ਜਾਣਗੇ। ਦੋਵੇਂ ਦੇਸ਼ਾਂ ਵਿਚਕਾਰ ਸ਼ੁੱਕਰਵਾਰ ਤੋਂ ਤਿੰਨ ਮੈਚਾਂ ਦੀ ਟੀ20 ਲੜੀ ਸ਼ੁਰੂ ਹੋਣ ਜਾ ਰਹੀ ਹੈ।
 

ਦੇਸਾਈ ਇਸ ਤੋਂ ਪਹਿਲਾਂ ਕੈਨੇਡਾ ਦੇ ਮੁੱਖ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੇ ਆਈਸੀਸੀ ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ-2 'ਚ ਇਹ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਇਲਾਵਾ ਉਹ 2018 'ਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਕੁਆਲੀਫਿਕੇਸ਼ਨ ਟੂਰਨਾਮੈਂਟ 'ਚ ਅਫਗਾਨਿਸਤਾਨ ਦੇ ਬੱਲੇਬਾਜ਼ੀ ਕੋਚ ਸਨ। ਹਾਲ ਹੀ 'ਚ ਦੇਸਾਈ ਟੀ20 ਵਿਸ਼ਵ ਕੱਪ ਕੁਆਲੀਫਿਕੇਸ਼ਨ ਟੂਰਨਾਮੈਂਟ 'ਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵੀ ਬੱਲੇਬਾਜ਼ ਕੋਚ ਸਨ।
 

ਕੌਮਾਂਤਰੀ ਟੀਮਾਂ ਤੋਂ ਇਲਾਵਾ ਮੋਂਟੀ ਭਾਰਤ ਦੀਆਂ ਕਈ ਘਰੇਲੂ ਟੀਮਾਂ ਨਾਲ ਕੰਮ ਕਰ ਚੁੱਕੇ ਹਨ। ਉਹ ਆਂਧਰਾ ਪ੍ਰਦੇਸ਼ ਟੀਮ ਦੇ ਕੋਚ ਰਹੇ ਹਨ। ਨਾਲ ਹੀ ਆਈਪੀਐਲ 'ਚ ਵੀ ਕਈ ਫਰੈਂਚਾਇਜ਼ੀ ਨਾਲ ਉਨ੍ਹਾਂ ਦਾ ਜੁੜਾਅ ਰਿਹਾ। ਉਹ ਰਾਜਸਥਾਨ ਰਾਇਲਜ਼, ਗੁਜਰਾਤ ਲਾਈਨਜ਼ ਦੇ ਬੱਲੇਬਾਜ਼ੀ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੂੰ ਕੋਚਿੰਗ ਦਾ 12 ਸਾਲ ਦਾ ਤਜ਼ਰਬਾ ਹੈ।
 

ਵੈਸਟਇੰਡੀਜ਼ ਦੇ ਮੁੱਖ ਕੋਚ ਫਿਲ ਸਿਮੰਸ ਨੇ ਕਿਹਾ, "ਮੈਂ ਇਸ ਤੋਂ ਪਹਿਲਾਂ ਵੀ ਮੋਂਟੀ ਨਾਲ ਕੰਮ ਕੀਤਾ ਹੈ ਅਤੇ ਉਹ ਸ਼ਾਨਦਾਰ ਕੋਚ ਹਨ। ਉਨ੍ਹਾਂ ਨੇ ਸਾਬਿਤ ਕੀਤਾ ਹੈ ਕਿ ਉਨ੍ਹਾਂ 'ਚ ਸਮਰੱਥਾ ਹੈ ਕਿ ਖਿਡਾਰੀਆਂ ਦੇ ਹੁਨਰ ਨੂੰ ਸੁਧਾਰ ਸਕਣ ਅਤੇ ਉਹ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰ ਸਕਣ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Indies appoint Monty Desai as batting coach