ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਦੇ ਟੀ -20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਿਆ ਡੇਰੇਨ ਸੈਮੀ

ਡੇਰੇਨ ਸੈਮੀ

ਆਪਣੀ ਕਪਤਾਨੀ ਵਿੱਚ ਵੈਸਟ ਇੰਡੀਜ਼ ਨੂੰ  ਟੀ -20 ਵਿਸ਼ਵ ਕੱਪ ਜੇਤੂ  ਬਣਾਉਣ ਵਾਲੇ ਡੇਰੇਨ ਸੈਮੀ ਨੂੰ ਆਗਾਮੀ ਮਹਿਲਾ ਟੀ 20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਆਈਸੀਸੀ ਦੀ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਸੈਮੀ ਹੁਣ ਟੂਰਨਾਮੈਂਟ ਦੇ ਛੇਵੇਂ ਸੈਸ਼ਨ ਵਿੱਚ ਇੱਕ ਅੰਬੈਸਡਰ ਵਜੋਂ ਸਹਾਇਤਾ ਕਰੇਗਾ। ਟੂਰਨਾਮੈਂਟ ਵੈਸਟ ਇੰਡੀਜ਼ ਵਿਚ 9 ਤੋਂ 24 ਨਵੰਬਰ ਤਕ ਆਯੋਜਿਤ ਕੀਤਾ ਜਾਵੇਗਾ। ਵੈਸਟ ਇੰਡੀਜ਼ ਦੀ ਮਹਿਲਾ ਟੀਮ ਟੀ -20 ਵਿਸ਼ਵ ਕੱਪ ਵਿਚ ਆਪਣਾ ਖਿਤਾਬ ਬਰਕਰਾਰ ਰੱਖਣ ਉੱਤਰੇਗੀ।

 

ਸੈਮੀ ਨੇ ਇਕ ਬਿਆਨ ਵਿਚ ਕਿਹਾ, "ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਨਾਲ ਜੁੜਨਾ ਮੇਰੇ ਲਈ ਸਤਿਕਾਰ ਅਤੇ ਖੁਸ਼ੀ ਦੀ ਗੱਲ ਹੈ।" ਇਹ ਸਾਡੇ ਦੇਸ਼ ਵਿਚ ਇੱਕ ਵੱਡਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਹ ਸਾਡੀ ਮਹਿਲਾ ਟੀਮ ਲਈ ਇੱਕ ਬਹੁਤ ਵਧੀਆ ਮੌਕਾ ਹੈ। ਇਹ ਟੂਰਨਾਮੈਂਟ ਔਰਤਾਂ ਦੇ ਕ੍ਰਿਕੇਟ ਨੂੰ ਅੱਗੇ ਲੈ ਜਾਵੇਗਾ।"

 

 ਟੀ 20 ਵਿਸ਼ਵ ਕੱਪ ਤਿੰਨ ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਕੁੱਲ 23 ਮੈਚ ਖੇਡੇ ਜਾਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:west indies cricketer darren sammy appointed brand ambassador of women t20 world cup in west indies