ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਾਖਾਪਟਨਮ 'ਚ ਕਾਲੀ ਪੱਟੀ ਬੰਨ੍ਹ ਕੇ ਖੇਡਣਗੇ ਵੈਸਟਇੰਡੀਜ਼ ਦੇ ਖਿਡਾਰੀ

ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਭਾਰਤ ਦੇ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ 'ਚ 1960 ਦਹਾਕੇ ਦੇ ਮਹਾਨ ਖਿਡਾਰੀ ਬਾਸਿਲ ਬੂਚਰ ਦੀ ਯਾਦ 'ਚ ਹੱਥ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ। ਬੂਚਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹ 86 ਸਾਲ ਦੇ  ਸਨ।
 

ਟੀਮ ਮੈਨੇਜਰ ਫਿਲਿਪ ਸਪੂਨਰ ਨੇ ਕਿਹਾ, "ਸਰ ਗੈਰੀ ਸੋਬਰਸ, ਰੋਹਨ ਕਨਹਾਈ ਅਤੇ ਕਲਾਈਵ ਲਾਏਡ ਜਿਹੇ ਖਿਡਾਰੀਆਂ ਨਾਲ ਖੇਡਣ ਵਾਲੇ ਵੈਸਟਇੰਡੀਜ਼ ਦੇ ਮਹਾਨ ਖਿਡਾਰੀਆਂ 'ਚੋਂ ਇੱਕ ਬਾਸਿਲ ਬੂਚਰ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਨਮਾਨ 'ਚ ਵੈਸਟਇੰਡੀਜ਼ ਦੀ ਟੀਮ ਦੂਜੇ ਇੱਕ ਰੋਜ਼ਾ ਮੈਚ 'ਚ ਬਾਂਚ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ।"
 

ਗਯਾਨਾ ਦੇ ਬੱਲੇਬਾਜ਼ ਬੂਚਰ ਨੇ ਭਾਰਤ ਵਿਰੁੱਧ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 1969 ਤਕ 44 ਟੈਸਟ ਮੈਚ ਖੇਡੇ। ਉਨ੍ਹਾਂ ਨੇ 7 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਅਤੇ ਕੁੱਲ 3104 ਦੌੜਾਂ ਬਣਾਈਆਂ। ਬੂਚਰ ਨੇ 1963 'ਚ ਲਾਰਡਸ ਵਿੱਚ ਇੰਗਲੈਂਡ ਵਿਰੁੱਦ 133 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Indies players to wear black armbands in memory of Basil Butcher at Visakhapatnam odi