ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਵਿੰਡੀਜ਼ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਕ੍ਰਿਸ ਗੇਲ ਨੂੰ ਟੈਸਟ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਨੇ ਵਿਦਾਇਗੀ ਟੈਸਟ ਮੈਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ। ਕੈਰੇਬੀਅਨ ਟੀਮ ਵਿੱਚ ਨੌਜਵਾਨ ਹਰਫਨਮੌਲਾ ਖਿਡਾਰੀ ਰਹਿਕੀਮ ਕਾਰਨਵਾਲ ਨੂੰ ਸ਼ਾਮਲ ਕੀਤਾ ਹੈ।
ਐਂਟੀਗਾ ਦਾ ਰਹਿਣ ਵਾਲਾ ਹੈ ਰਹਿਕੀਮ ਕਾਰਨਵਾਲ
ਰਹਿਕੀਮ ਕਾਰਨਵਾਲ ਐਂਟੀਗਾ ਦਾ 26 ਸਾਲਾ ਨੌਜਵਾਨ ਕ੍ਰਿਕਟਰ ਹੈ ਅਤੇ ਉਹ ਆਪਣੇ ਖੇਡ ਨਾਲੋਂ ਜ਼ਿਆਦਾ ਭਾਰ, ਕੱਦ ਕਾਠੀ ਲਈ ਸੁਰਖ਼ੀਆਂ ਵਿੱਚ ਰਿਹਾ। ਰਹਿਕੀਮ ਕਾਰਨਵਾਲ ਦੀ ਉੱਚਾਈ 6'-6'' ਹੈ ਅਤੇ ਇਸ ਦਾ ਭਾਰ 140 ਕਿਲੋ ਹੈ ਪਰ ਉਹ ਆਪਣੀ ਬੱਲੇਬਾਜ਼ੀ ਲਈ ਵਿੰਡੀਜ਼ ਦੀ ਘਰੇਲੂ ਕ੍ਰਿਕਟ ਵਿੱਚ ਬਹੁਤ ਮਸ਼ਹੂਰ ਹੈ। ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਕਾਰਨਵਾਲ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਨੂੰ ਬਹੁਤ ਕੁੱਟਿਆ ਸੀ।