ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਜਦੋਂ 'ਬੇਰਹਿਮ ਜਵਾਈ ਨੇ ਸਹੁਰਿਆਂ ਨੂੰ ਰੱਜ ਕੇ ਕੁੱਟਿਆ'

ਕ੍ਰਿਕੇਟ ਸਟਾਰ ਸ਼ਿਖ਼ਰ ਧਵਨ ਆਪਣੀ ਪਤਨੀ ਆਇਸ਼ਾ ਮੁਖਰਜੀ ਨਾਲ

ICC World Cup 2019: ਵਿਸ਼ਵ ਕੱਪ 2019 ਦੇ ਇੱਕ ਮੈਚ ਦੌਰਾਨ ਐਤਵਾਰ ਨੂੰ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਹੋਏ ਮੁਕਾਬਲੇ ' ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦਾ ਬੱਲਾ ਖ਼ੂਬ ਚੱਲਿਆ। ਉਨ੍ਹਾਂ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ 'ਰੱਜ ਕੇ ਕੁੱਟਿਆ' ਭਾਵ ਉਨ੍ਹਾਂ ਦੀਆਂ ਗੇਂਦਾਂ ਉੱਤੇ ਖ਼ੂਬ ਦੌੜਾਂ ਬਣਾਈਆਂ।

 

 

ਸ਼ਿਖ਼ਰ ਧਵਨ ਨੇ ਆਪਣੀ ਪਾਰੀ ' 109 ਗੇਂਦਾਂ ਖੇਡਦਿਆਂ 117 ਦੌੜਾਂ ਬਣਾਈਆਂ; ਜਿਨ੍ਹਾਂ ਵਿੱਚ 16 ਚੌਕੇ ਵੀ ਸ਼ਾਮਲ ਸਨ। ਉਨ੍ਹਾਂ ਦੀ ਇਸ ਦਮਦਾਰ ਪਾਰੀ ਲਈ ਟਵਿਟਰ ਉੱਤੇ ਲੋਕਾਂ ਨੇ ਬਹੁਤ ਮਜ਼ੇਦਾਰ ਟਵੀਟ ਕੀਤੇ

 

 

ਅਸਲ ', ਸ਼ਿਖ਼ਰ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਹਨ, ਜੋ ਮੂਲ ਰੂਪ ਵਿੱਚ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ। ਸ਼ਿਖਰ ਧਵਨ ਦਾ ਬੱਲਾ ਵਰਲਡ ਕੱਪ ਤੋਂ ਪਹਿਲਾਂ ਅਤੇ ਇਸ ਕੱਪ ਦੇ ਪਹਿਲੇ ਮੈਚ ਵਿੱਚ ਸ਼ਾਂਤ ਸੀ ਪਰ ਆਸਟ੍ਰੇਲੀਆ ਵਿਰੁੱਧ ਉਨ੍ਹਾਂ ਜ਼ੋਰਦਾਰ ਬੱਲੇਬਾਜ਼ੀਕੀਤੀ, ਜਿਸ ਕਾਰਨ ਟਵਿਟਰ ਉੱਤੇ ਉਨ੍ਹਾਂ ਨੂੰ ਅਨੋਖੇ ਤਰੀਕੇ ਦੀਆਂ ਵਧਾਈਆਂ ਮਿਲਣ ਲੱਗ ਪਈਆਂ

 

 

ਟਵਿਟਰ ਉੱਤੇ ਇੱਕ ਜਣੇ ਨੇ ਲਿਖਿਆ,'ਅੱਜ ਦੇ ਅਖ਼ਬਾਰ ਦੀਆਂ ਸੁਰਖ਼ੀਆਂ: 'ਬੇਰਹਿਮ ਜਵਾਈ ਨੇ ਸਹੁਰੇ ਵਾਲਿਆਂ ਨੂੰ ਰੱਜ ਕੇ ਕੁੱਟਿਆ' ਇੱਕ ਹੋਰ ਨੇ ਲਿਖਿਆ,'ਵਾਹ ਸ਼ਿਖ਼ਰ ਧਵਨ ਵਾਹ... ਇੰਨੇ ਦਿਨਾਂ ਤੋਂ ਤੁਹਾਡਾ ਬੱਲਾ ਚੁੱਪ ਸੀ, ਅੱਜ ਬੋਲਿਆ ਵੀ ਤਾਂ ਸਹੁਰਿਆਂ ਦੇ ਖ਼ਿਲਾਫ਼'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Cruel son-in-law brutally beats his in-laws