ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਜਿੱਤੇਗਾ ਕ੍ਰਿਕੇਟ ਵਿਸ਼ਵ ਕੱਪ 2019 ? ...ਪੜ੍ਹੋ ਇਹ ਭਵਿੱਖਬਾਣੀ

ਕੌਣ ਜਿੱਤੇਗਾ ਕ੍ਰਿਕੇਟ ਵਿਸ਼ਵ ਕੱਪ 2019 ? ...ਪੜ੍ਹੋ ਇਹ ਭਵਿੱਖਬਾਣੀ

ਕ੍ਰਿਕੇਟ ਵਿਸ਼ਵ ਕੱਪ 2019 ਸ਼ੁਰੂ ਹੋ ਚੁੱਕਾ ਹੈ। ਇਹ 14 ਜੁਲਾਈ ਤੱਕ ਚੱਲਣਾ ਹੈ। ਪਰ ਮੈਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਜੇਤੂ ਟੀਮ ਦਾ ਨਾਂਅ ਵੀ ਤੈਅ ਹੋ ਗਿਆ ਹੈ। ਦਰਅਸਲ, ਇਹ ਦਾਅਵਾ ਨਿਊ ਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਬ੍ਰੈਂਡਨ ਮੈਕੁਲਮ ਨੇ ਕੀਤਾ ਹੈ। ਉਨ੍ਹਾਂ ਨੇ ਆਪਣੀ ਭਵਿੱਖਬਾਣੀ ' ਵੱਖੋਵੱਖਰੀਆਂ ਟੀਮਾਂ ਦੇ ਸਮੀਕਰਣ ਬਾਰੇ ਦੱਸਿਆ ਹੈ। ਇਸ ਵਿੱਚ ਉਨ੍ਹਾਂ ਸੈਮੀਫ਼ਾਈਨਲ ਤੱਕ ਪੁੱਜਣ ਵਾਲੀਆਂ ਟੀਮਾਂ ਦਾ ਜ਼ਿਕਰ ਕੀਤਾ ਹੈ

 

 

ਬ੍ਰੈਂਡਨ ਮੈਕੁਲਮ ਅਨੁਸਾਰ ਭਾਰਤ, ਇੰਗਲੈਂਡ ਤੇ ਆਸਟ੍ਰੇਲੀਆ ਹੀ ਇਸ ਵਿਸ਼ਵ ਕੱਪ ਦੀ ਦੌੜ ਦੇ ਮੁੱਖ ਦਾਅਵੇਦਾਰ ਹੋਣਗੇ

 

 

ਬ੍ਰੈਂਡਨ ਨੇ ਆਪਣੀ ਭਵਿੱਖਬਾਣੀ ਵਿੱਚ ਸੈਮੀਫ਼ਾਈਨਲ ਤੱਕ ਪੁੱਜ ਸਕਣ ਵਾਲੀ ਚੌਥੀ ਟੀਮ ਦਾ ਖੁੱਲ੍ਹ ਕੇ ਜ਼ਿਕਰ ਨਹੀਂ ਕੀਤਾ। ਉਨ੍ਹਾਂ ਸਿਰਫ਼ ਇੰਨਾ ਹੀ ਆਖਿਆ ਕਿ ਚੌਥੇ ਸਥਾਨ ਦੀ ਲੜਾਈ ਨਿਊ ਜ਼ੀਲੈਂਡ, ਵੈਸਟ ਇੰਡੀਜ਼, ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਵਿਚਾਲੇ ਹੋਵੇਗੀ

 

 

ਬ੍ਰੈਂਡਨ ਨੇ ਕ੍ਰਿਕੇਟ ਵਿਸ਼ਵ ਕੱਪ ਬਾਰੇ ਆਪਣੀ ਇਹ ਭਵਿੱਖਬਾਣੀ ਫ਼ੇਸਬੁੱਕ ਉੱਤੇ ਪੋਸਟ ਕੀਤੀ ਹੈ ਤੇ ਇਸ ਲਈ ਉਨ੍ਹਾਂ ਕਾਗਜ਼ ਉੱਤੇ ਬਾਕਾਇਦਾ ਪੂਰਾ ਇੱਕ ਚਾਰਟ ਵੀ ਤਿਆਰ ਕੀਤਾ ਹੈ

 

 

ਬ੍ਰੈਂਡਨ ਹੁਰਾਂ ਦੀ ਇਸ ਭਵਿੱਖਬਾਣੀ ਮੁਤਾਬਕ ਇੰਗਲੈਂਡ ਵਿਸ਼ਵ ਕੱਪ ਦੇ 9 ਵਿੱਚੋਂ 8 ਮੈਚਾਂ ਵਿੱਚ ਜਿੱਤ ਹਾਸਲ ਕਰੇਗਾ ਪਰ ਉਹ ਆਸਟ੍ਰੇਲੀਆ ਦੀ ਸਖ਼ਤ ਨੀਤੀ ਅੱਗੇ ਟਿਕ ਨਹੀਂ ਸਕੇਗਾ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ

 

 

ਬ੍ਰੈਂਡਨ ਨੇ ਭਾਰਤ ਬਾਰੇ ਭਵਿੱਖਬਾਣੀ ਕੀਤੀ ਹੈ ਕਿ ਭਾਰਤੀ ਟੀਮ ਲੀਗ ਦੇ 9 ਵਿੱਚੋਂ 8 ਮੈਚ ਜਿੱਤੇਗੀ ਪਰ ਇੰਗਲੈਂਡ ਤੋਂ ਉਹ ਹਾਰ ਜਾਵੇਗੀ

 

 

ਆਸਟ੍ਰੇਲੀਆ ਬਾਰੇ ਬ੍ਰੈਂਡਨ ਮੈਕੁਲਮ ਦਾ ਦਾਅਵਾ ਹੈ ਕਿ ਉਸ ਨੂੰ ਤਿੰਨ ਵਾਰ ਹਾਰ ਦਾ ਸੁਆਦ ਚਖਣਾ ਪਵੇਗਾ। ਉਨ੍ਹਾਂ ਮੁਤਾਬਕ ਵੈਸਟ ਇੰਡੀਜ਼, ਭਾਰਤ ਤੇ ਪਾਕਿਸਤਾਨ ਖਿ਼ਲਾਫ਼ ਹਾਰ ਦਾ ਸਾਹਮਣਾ ਆਸਟ੍ਰੇਲੀਆ ਨੂੰ ਕਰਨਾ ਪੈ ਸਕਦਾ ਹੈ

 

 

ਅਫ਼ਗ਼ਾਨਿਸਤਾਨ ਦੀ ਟੀਮ ਬਾਰੇ ਬ੍ਰੈਂਡਨ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਪੂਰੇ ਟੂਰਨਾਮੈਂਟਾਂ ਵਿੱਚੋਂ ਸਿਰਫ਼ ਦੋ ਮੈਚ ਹੀ ਜਿੱਤ ਸਕੇਗਾ। ਉਹ ਸਿਰਫ਼ ਸ੍ਰੀ ਲੰਕਾ ਤੇ ਬੰਗਲਾਦੇਸ਼ ਨੂੰ ਹੀ ਹਰਾ ਸਕੇਗਾ

 

 

ਆਪਣੇ ਖ਼ੁਦ ਦੇ ਦੇਸ਼ ਨਿਊ ਜ਼ੀਲੈਂਡ ਬਾਰੇ ਬ੍ਰੈਂਡਨ ਦਾ ਕਹਿਣਾ ਹੈ ਕਿ ਨਿਊ ਜ਼ੀਲੈਂਡ ਦੀ ਟੀਮ ਇਸ ਵਾਰ ਕੋਈ ਬਹੁਤਾ ਪ੍ਰਭਾਵ ਨਹੀ਼ ਵਿਖਾ ਸਕ ਰਹੀ ਤੇ ਉਸ ਦੀ ਜਿੱਤ ਬਾਰੇ ਜ਼ਿਆਦਾ ਭਰੋਸਾ ਨਹੀਂ ਹੈ। ਇਸੇ ਲਈ ਉਨ੍ਹਾਂ ਨਿਊ ਜ਼ੀਲੈਂਡ ਨੂੰ ਸੈਮੀਫ਼ਾਈਨਲ ਵਿੱਚ ਚੌਥੇ ਸਥਾਨ ਉੱਤੇ ਰੱਖਿਆ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who shall win Cricket World Cup 2019 Read this forecast