ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਬਣੇਗਾ ਵਿਸ਼ਵ ਕ੍ਰਿਕੇਟ ਦਾ ਬਾਦਸ਼ਾਹ – ਇੰਗਲੈਂਡ ਜਾਂ ਨਿਊ ਜ਼ੀਲੈਂਡ, ਫ਼ਾਈਨਲ ਅੱਜ

ਕੌਣ ਬਣੇਗਾ ਵਿਸ਼ਵ ਕ੍ਰਿਕੇਟ ਦਾ ਬਾਦਸ਼ਾਹ – ਇੰਗਲੈਂਡ ਜਾਂ ਨਿਊ ਜ਼ੀਲੈਂਡ, ਫ਼ਾਈਨਲ ਅੱਜ

ਵਿਸ਼ਵ ਕ੍ਰਿਕੇਟ ਦਾ ਬਾਦਸ਼ਾਹ ਕਿਹੜਾ ਦੇਸ਼ ਹੋਵੇਗਾ, ਇਹ ਅੱਜ ਐਤਵਾਰ 14 ਜੁਲਾਈ ਨੂੰ ਇੰਗਲੈਂਡ ਦੀ ਰਾਜਧਾਨੀ ਲੰਦਨ ਸਥਿਤ ਲਾਰਡਜ਼ ਮੈਦਾਨ ਵਿੱਚ ਤੈਅ ਹੋਵੇਗਾ। ਅੱਜ ICC ਵਿਸ਼ਵ ਕੱਪ ਦਾ ਫ਼ਾਈਨਲ ਮੈਚ ਇੰਗਲੈਂਡ ਤੇ ਨਿਊ ਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਤੇ ਹਨ।

 

 

ਨਿਊ ਜ਼ੀਲੈਂਡ ਨੇ ਦੂਜੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ; ਜਦ ਕਿ ਮੇਜ਼ਬਾਨ ਇੰਗਲੈਂਡ ਚੌਥੀ ਵਾਰ ਫ਼ਾਈਨਲ ’ਚ ਪੁੱਜਾ ਹੈ।

 

 

ਪਿਛਲੇ ਵਿਸ਼ਵ ਕੱਪ ’ਚ ਹੀ ਨਿਊ ਜ਼ੀਲੈਂਡ ਨੇ ਪਹਿਲੀ ਵਾਰ ਫ਼ਾਈਨਲ ’ਚ ਪੈਰ ਰੱਖਿਆ ਸੀ ਪਰ ਆਸਟ੍ਰੇਲੀਆ ਨੇ ਉਸ ਤੋਂ ਫ਼ਾਈਨਲ ਮੈਚ ਜਿੱਤ ਲਿਆ ਸੀ ਤੇ ਇੰਝ ਉਹ ਵਿਸ਼ਵ–ਜੇਤੂ ਦਾ ਖਿ਼ਤਾਬ ਹਾਸਲ ਕਰਨ ਵਿੱਚ ਅਸਫ਼ਲ ਰਿਹਾ ਸੀ।

 

 

ਅੱਜ ਇੰਗਲੈਂਡ ਕੋਲ ਇਹ ਮੌਕਾ ਵੀ ਹੈ ਕਿ ਉਹ ਤੀਜੀ ਅਜਿਹੀ ਟੀਮ ਹੈ ਬਣ ਜਾਵੇ, ਜੋ ਮੇਜ਼ਬਾਨ ਹੁੰਦਿਆਂ ਵਿਸ਼ਵ–ਜੇਤੂ ਬਣੇ। ਭਾਰਤੀ ਟੀਮ ਨੇ ਸਾਲ 2011 ਦੌਰਾਨ ਭਾਰਤ ’ਚ ਹੀ ਵਿਸ਼ਵ ਕੱਪ ਜਿੱਤਿਆ ਸੀ। ਤਦ ਉਹ ਆਪਣੀ ਮੇਜ਼ਬਾਨੀ ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣੀ ਸੀ।

 

 

ਆਸਟ੍ਰੇਲੀਆ ਨੇ ਸਾਲ 2015 ’ਚ ਇਹੋ ਰਿਕਾਰਡ ਦੁਹਰਾਇਆ ਸੀ। ਵਿਸ਼ਵ ਕ੍ਰਿਕੇਟ ਵਿੱਚ 23 ਸਾਲਾਂ ਪਿੱਛੋਂ ਅਜਿਹਾ ਹੋਵੇਗਾ ਕਿ ਜਦੋਂ ਵਿਸ਼ਵ ਕੱਪ ਕੋਈ ਅਜਿਹੀ ਟੀਮ ਨਹੀਂ ਜਿੱਤੇਗੀ, ਜੋ ਪਹਿਲਾਂ ਜਿੱਤ ਚੁੱਕੀ ਹੈ।

 

 

1996 ’ਚ ਸ੍ਰੀ ਲੰਕਾ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਉਸ ਤੋਂ ਬਾਅਦ ਸਾਲ 2015 ਤੱਕ ਕੋਈ ਨਵਾਂ ਦੇਸ਼ ਵਿਸ਼ਵ ਜੇਤੂ ਨਹੀਂ ਬਣਿਆ।

 

 

1975 ’ਚ ਵੈਸਟ ਇੰਡੀਜ਼ ਨੇ ਵਿਸ਼ਵ ਕੱਪ ਜਿੱਤਿਆ ਸੀ। ਵੈਸਟ ਇੰਡੀਜ਼ ਨੇ ਸਾਲ 1979 ’ਚ ਵੀ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਕੋਲ ਰੱਖਿਆ ਸੀ। ਸਾਲ 1983 ’ਚ ਇਹ ਕੱਪ ਭਾਰਤ ਨੇ ਉਸ ਤੋਂ ਖੋਹ ਲਿਆ ਸੀ।

 

 

ਫਿਰ 1987 ’ਚ ਆਸਟ੍ਰੇਲੀਆ ਨੇ ਉਸ ਨੂੰ ਵਿਸ਼ਵ–ਜੇਤੂ ਦਾ ਖਿ਼ਤਾਬ ਜਿੱਤਣ ਤੋਂ ਰੋਕ ਲਿਆ ਸੀ। ਉਸ ਤੋਂ ਬਾਅਦ 1992 ’ਚ ਪਾਕਿਸਤਾਨ ਜੇਤੂ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will be World Cricket Emperor England or New Zealand Final today