ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਕਿਉਂ ਨਹੀਂ ਐਲਾਨਿਆ ਤੇਜਿੰਦਰਪਾਲ ਸਿੰਘ ਤੂਰ ਲਈ ਇਨਾਮ?

ਪੰਜਾਬ ਸਰਕਾਰ ਨੇ ਕਿਉਂ ਨਹੀਂ ਐਲਾਨਿਆ ਤੇਜਿੰਦਰਪਾਲ ਸਿੰਘ ਤੂਰ ਲਈ ਇਨਾਮ?

ਏਸ਼ੀਆਈ ਖੇਡਾਂ ਦੇ ਤਮਗ਼ਾ-ਜੇਤੂਆਂ ਲਈ ਇਨਾਮੀ ਰਕਮ ਬਾਰੇ ਚੁੱਪੀ ਤੋਂ ਪੰਜਾਬ ਸਰਕਾਰ ਦੀ ਚੁੱਪੀ ਤੋਂ ਸ਼ਾਟ-ਪੁੱਟਰ ਤੇਜਿੰਦਰਪਾਲ ਸਿੰਘ ਤੂਰ ਦੀ ਟੀਮ ਕੁਝ ਹੈਰਾਨ ਹੈ। ਮੋਗਾ ਦੇ ਜੰਮਪਲ਼ ਤੇਜਿੰਦਰ ਪਾਲ ਸਿੰਘ ਤੂਰ (23) ਨੇ ਜਕਾਰਤਾ `ਚ ਏਸ਼ੀਆਈ ਰਿਕਾਰਡ ਤੋੜਿਆ ਹੈ। ਉਸ ਨੇ ਲੋਹੇ ਦੀ ਗੇਂਦ ਨੂੰ 20.75 ਮੀਟਰ ਦੀ ਰਿਕਾਰਡ ਦੂਰੀ ਤੱਕ ਸੁੱਟ ਕੇ ਨਵੀਂ ਮੱਲ ਮਾਰੀ ਹੈ।


ਤੂਰ ਦੇ ਇੱਕ ਕਰੀਬੀ ਸੂਤਰ ਨੇ ਕਿਹਾ,‘ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ `ਚੋਂ ਹਾਲੇ ਤੱਕ ਏਸ਼ੀਆਈ ਖੇਡਾਂ `ਚ ਸਿਰਫ਼ ਤੇਜਿੰਦਰ ਨੇ ਹੀ ਸੋਨ ਤਮਗ਼ਾ ਜਿੱਤਿਆ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਉਸ ਲਈ ਕੋਈ ਇਨਾਮੀ ਰਕਮ ਨਹੀਂ ਐਲਾਨੀ ਗਈ ਹੈ। ਹਰਿਆਣਾ, ਦਿੱਲੀ ਤੇ ਓੜੀਸ਼ਾ ਦੀਆਂ ਸੂਬਾ ਸਰਕਾਰਾਂ ਨੇ ਆਪੋ-ਆਪਣੇ ਐਥਲੀਟਾਂ ਨੂੰ ਹੱਲਾਸ਼ੇਰੀ ਦੇਣੀ ਤੁਰੰਤ ਅਜਿਹੇ ਐਲਾਨ ਕੀਤੇ ਸਨ।`


ਉਂਝ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੀ 25 ਅਗਸਤ ਨੂੰ ਟਵਿਟਰ `ਤੇ ਤੇਜਿੰਦਰਪਾਲ ਸਿੰਘ ਤੂਰ ਨੂੰ ਵਧਾਈਆਂ ਜ਼ਰੂਰ ਦੇ ਚੁੱਕੇ ਹਨ ਤੇ ਉਸ ਦੀ ਕਾਰਗੁਜ਼ਾਰੀ `ਤੇ ਮਾਣ ਵੀ ਪ੍ਰਗਟਾ ਚੁੱਕੇ ਹਨ।


ਜਦੋਂ ਇਸ ਬਾਰੇ ਤੇਜਿੰਦਰਪਾਲ ਸਿੰਘ ਤੂਰ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਉਸ ਦਾ ਕੰਮ ਸਿਰਫ਼ ਖੇਡ ਦੇ ਮੈਦਾਨ ਵਿੱਚ ਆਪਣੀ ਕਾਰਗੁਜ਼ਾਰੀ ਬਿਹਤਰ ਰੱਖਣਾ ਹੈ ਤੇ ਬਾਕੀ ਸਭ ਅਧਿਕਾਰੀਆਂ ਨੇ ਵੇਖਣਾ ਹੈ। ਉਸ ਦੇ ਕੋਚ ਐੱਮਐੱਸ ਢਿਲੋਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਤੂਰ ਦੇ ਪੰਜਾਬ ਵਾਪਸ ਪੁੱਜਣ `ਤੇ ਸਰਕਾਰ ਅਜਿਹਾ ਕੋਈ ਐਲਾਨ ਕਰੇ।


ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਪਹਿਲਾਂ ਹੀ ਏਸ਼ੀਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਲਈ 3 ਕਰੋੜ ਰੁਪਏ, ਚਾਂਦੀ ਦੇ ਤਮਗ਼ੇ ਲਈ 1.5 ਕਰੋੜ ਰੁਪਏ ਅਤੇ ਕਾਂਸੇ ਦੇ ਤਮਗ਼ਾ ਜੇਤੂ ਲਈ 75 ਲੱਖ ਰੁਪਏ ਐਲਾਨ ਚੁੱਕੇ ਹਨ।


ਉੱਧਰ ਓੜੀਸ਼ਾ ਸਰਕਾਰ ਵੀ ਔਰਤਾਂ ਦੀ 100 ਮੀਟਰ ਤੇ 200 ਮੀਟਰ ਦੌੜ ਵਿੱਚ ਚਾਂਦੀ ਦੇ ਤਮਗ਼ਾ ਜਿੱਤ ਚੁੱਕੀ ਦੌੜਾਕ ਦੁੱਤੀ ਚੰਦ ਲਈ 1.5 ਕਰੋੜ ਰੁਪਏ ਐਲਾਨ ਚੁੱਕੀ ਹੈ। ਤਾਮਿਲ ਨਾਡੂ ਸਰਕਾਰ ਨੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ 4 ਗੁਣਾ 400 ਮਿਕਸਡ ਰੀਲੇ ਟੀਮ ਦੇ ਮੈਂਬਰ ਰਾਜੀਵ ਅਰੋਕੀਆ ਲਈ 30 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Pb Govt didnt announce prize for Tejinderpal Toor