ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੰਗਣੀ ਦੇ ਬਾਵਜੂਦ ਵਿਆਹ ਕਿਉਂ ਨਾ ਕਰਵਾਇਆ ਰਵੀ ਸ਼ਾਸਤਰੀ ਤੇ ਅੰਮ੍ਰਿਤਾ ਸਿੰਘ ਨੇ?

​​​​​​​ਮੰਗਣੀ ਦੇ ਬਾਵਜੂਦ ਵਿਆਹ ਕਿਉਂ ਨਾ ਕਰਵਾਇਆ ਰਵੀ ਸ਼ਾਸਤਰੀ ਤੇ ਅੰਮ੍ਰਿਤਾ ਸਿੰਘ ਨੇ?

ਕੱਲ੍ਹ ਰਵੀ ਸ਼ਾਸਤਰੀ ਨੂੰ ਤੀਜੀ ਵਾਰ ਭਾਰਤੀ ਟੀਮ ਦਾ ਹੈੱਡ–ਕੋਚ ਐਲਾਨਿਆ ਗਿਆ। ਉਹ ਸਾਲ 2021 ਤੱਕ ਟੀਮ–ਇੰਡੀਆ ਦੇ ਹੈੱਡ–ਕੋਚ ਬਣੇ ਰਹਿਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਰਵੀ ਸ਼ਾਸਤਰੀ ਦਾ ਨਾਂਅ ਪਹਿਲਾਂ ਸੈਫ਼ ਅਲੀ ਖ਼ਾਨ ਦੀ ਪਹਿਲੀ ਅੰਮ੍ਰਿਤਾ ਸਿੰਘ ਨਾਲ ਵੀ ਜੁੜਿਆ ਸੀ।

 

 

ਕੁਝ ਖ਼ਬਰਾਂ ਇੱਥੋਂ ਤੱਕ ਵੀ ਹਨ ਕਿ ਉਨ੍ਹਾਂ ਦੋਵਾਂ ਨੇ ਮੰਗਣੀ ਵੀ ਕਰ ਲਈ ਸੀ। ਦੋਵੇਂ ਵਿਆਹ ਕਰਨ ਵਾਲੇ ਸਨ ਕਿ ਪਤਾ ਨਹੀਂ, ਐਨ ਆਖ਼ਰੀ ਮੌਕੇ ਦੋਵਾਂ ਦਾ ਮਨ ਅਚਾਨਕ ਬਦਲ ਗਿਆ।

 

 

1980ਵਿਆਂ ਦੌਰਾਨ ਰਵੀ ਸ਼ਾਸਤਰੀ ਨੂੰ ਕ੍ਰਿਕੇਟ ਟੀਮ ਦਾ ਪੋਸਟਰ–ਬੁਆਏ ਆਖਿਆ ਜਾਂਦਾ ਸੀ ਤੇ ਉਨ੍ਹਾਂ ਉੱਤੇ ਲੱਖਾਂ ਕੁੜੀਆਂ ਜਾਨ ਛਿੜਕਦੀਆਂ ਸਨ। ਉਨ੍ਹਾਂ ਦੀਆਂ ਮਹਿਲਾ ਪ੍ਰਸ਼ੰਸਕਾਂ ਦੀ ਕਦੇ ਕੋਈ ਘਾਟ ਨਹੀਂ ਰਹੀ।

 

 

ਅੰਮ੍ਰਿਤਾ ਸਿੰਘ ਤਦ ਰਵੀ ਸ਼ਾਸਤਰੀ ਨੂੰ ਸਟੇਡੀਅਮ ਵਿੱਚ ਚੀਅਰ ਵੀ ਕਰਦੀ ਸੀ। ਦੋਵੇਂ ਇੱਕ ਰਸਾਲੇ ਦੇ ਮੁੱਖ ਪੰਨੇ ਉੱਤੇ ਵੀ ਇਕੱਠੇ ਵਿਖਾਈ ਦਿੱਤੇ ਸਨ।

 

 

ਸਾਲ 1986 ਦੌਰਾਨ ਦੋਵਾਂ ਨੇ ਮੰਗਣੀ ਕਰਵਾ ਲਈ ਸੀ। ਪਰ ਫਿਰ ਰਵੀ ਸ਼ਾਸਤਰੀ ਚਾਹੁੰਦੇ ਸਨ ਕਿ ਵਿਆਹ ਦੇ ਤੁਰੰਤ ਬਾਅਦ ਅੰਮ੍ਰਿਤਾ ਸਿੰਘ ਫ਼ਿਲਮਾ ਛੱਡ ਦੇਵੇ ਪਰ ਉਹ ਉਸ ਵੇਲੇ ਆਪਣੇ ਕਰੀਅਰ ਦੇ ਸਿਖ਼ਰ ’ਤੇ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਹਾਲ ਦੀ ਘੜੀ ਰਵੀ ਸ਼ਾਸਤਰੀ ਦੀ ਗੱਲ ਨਹੀਂ ਮੰਨ ਸਕਦੀ ਪਰ ਕੁਝ ਸਾਲਾਂ ਬਾਅਦ ਉਹ ਜ਼ਰੂਰ ਫ਼ੁਲ–ਟਾਈਮ ਮਾਂ ਤੇ ਪਤਨੀ ਬਣ ਸਕਦੀ ਹੈ।

 

 

ਫਿਰ ਦੋਵਾਂ ਦੀ ਦੋਸਤੀ ਤੇ ਮੰਗਣੀ ਤੜੱਕ ਕਰ ਕੇ ਟੁੱਟ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Ravi Shastri and Amrita Singh did not marry despite betrothal