ਅਗਲੀ ਕਹਾਣੀ

7 ਮਹੀਨਿਆਂ ਦੀ ਗਰਭਵਤੀ ਹੈ ਸਾਨੀਆ ਮਿਰਜ਼ਾ, ਬੱਚਾ ਭਾਰਤੀ ਹੋਵੇਗਾ ਕਿ ਪਾਕਿਸਤਾਨੀ...

7 ਮਹੀਨਿਆਂ ਦੀ ਗਰਭਵਤੀ ਸਾਨੀਆ ਮਿਰਜ਼ਾ ਦਾ ਬੱਚਾ ਭਾਰਤੀ ਹੋਵੇਗਾ ਕਿ ਪਾਕਿਸਤਾਨੀ...

ਉੱਘੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਇਸ ਵੇਲੇ ਸੱਤ ਮਹੀਨਿਆਂ ਦੀ ਗਰਭਵਤੀ ਹੈ। ਇਹ ਉਸ ਦਾ ਪਹਿਲਾ ਬੱਚਾ ਹੋਵੇਗਾ। ਮੀਡੀਆ ਹੁਣ ਉਸ ਨੂੰ ‘ਸੁਪਰ ਮੌਮ` ਵੀ ਆਖਣ ਲੱਗਾ ਹੈ। ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਸਾਨੀਆ ਨੇ ਕਿਹਾ ਕਿ ਉਹ ਇੱਕ ਐਥਲੀਟ ਹੈ, ਇਸੇ ਲਈ ਕੁਝ ਸਮਾਂ ਪਹਿਲਾਂ ਤੱਕ ਉਸ ਦੇ ਗਰਭਵਤੀ ਹੋਣ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਪਰ ਹੁਣ ਅਚਾਨਕ ਹੀ ਉਸ ਦਾ ਢਿੱਡ ਵੱਡਾ ਹੋਣ ਲੱਗ ਪਿਆ ਹੈ। ਪਰ ਉਸ ਨੂੰ ਹਾਲੇ ਵੀ ਆਪਣੀ ਭੈਣ ਅਨਾਮ ਮਿਰਜ਼ਾ ਨਾਲ ਟੈਨਿਸ ਖੇਡਦਿਆਂ ਵੇਖਿਆ ਜਾ ਸਕਦਾ ਹੈ।


ਗੱਲਬਾਤ ਦੌਰਾਨ ਸਾਨੀਆ ਮਿਰਜ਼ਾ ਨੇ ਦੱਸਿਆ,‘ਬਹੁਤ ਸਾਰੇ ਲੋਕਾਂ ਦਾ ਇਹੋ ਮੰਨਣਾ ਹੈ ਕਿ ਸ਼ੋਏਬ ਅਖ਼ਤਰ ਤੇ ਮੈਂ ਦੋ ਦੇਸ਼ਾਂ ਨੂੰ ਇੱਕਜੁਟ ਕਰਨ ਲਈ ਵਿਆਹ ਰਚਾਇਆ ਸੀ ਪਰ ਇਹ ਸੱਚ ਨਹੀਂ ਹੈ। ਮੈਂ ਜਦੋਂ ਸਾਲ `ਚ ਇੱਕ ਵਾਰ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਜਾਂਦੀ ਹਾਂ, ਤਾਂ ਉੱਥੇ ਮੈਨੂੰ ਬਹੁਤ ਜਿ਼ਆਦਾ ਪਿਆਰ, ਮਾਣ ਤੇ ਸਤਿਕਾਰ ਮਿਲਦਾ ਹੈ। ਸਮੁੱਚਾ ਪਾਕਿਸਤਾਨ ਮੈਨੂੰ ਭਾਬੀ ਕਹਿ ਕੇ ਸੱਦਦਾ ਹੈ।`


ਸਾਨੀਆ ਨੇ ਦੱਸਿਆ ਕਿ ਉਹ ਹਾਲੇ ਵੀ ਆਪਣੇ ਦੇਸ਼ ਭਾਰਤ ਲਈ ਖੇਡਦੀ ਹੈ ਅਤੇ ਸ਼ੋਏਬ ਪਾਕਿਸਤਾਨ ਲਈ ਖੇਡਦਾ ਹੈ। ਉਸ ਨੇ ਦੱਸਿਆ ਕਿ ਉਹ ਵਿਆਹ ਵੇਲੇ ਹੀ ਬੜੇ ਸਪੱਸ਼ਟ ਸਨ ਕਿ ਖਿਡਾਰੀ ਵਜੋਂ ਕਰੀਅਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਉਹ ਪਹਿਲਾਂ ਵਾਂਗ ਚੱਲਦਾ ਰਹੇਗਾ।


ਸੁਆਲਾਂ ਦੇ ਜੁਆਬ ਦਿੰਦਿਆਂ ਸਾਨੀਆ ਨੇ ਦੱਸਿਆ ਕਿ ਗਰਭ ਠਹਿਰਨ ਤੋਂ ਬਾਅਦ ਹੁਣ ਉਸ ਨੂੰ ਖੰਡ ਦਾ ਸੁਆਦ ਹੀ ਨਹੀਂ ਆਉ਼ਦਾ, ਜਿੰਨੀ ਮਰਜ਼ੀ ਖਾਈ ਜਾਵੇ। ਇਸੇ ਲਈ ਹੁਣ ਉਸ ਨੇ ਮਿਰਚ ਖਾਣੀ ਵਧਾ ਦਿੱਤਾ ਹੈ ਪਰ ਡਾਕਟਰਾਂ ਦੀਆਂ ਸਲਾਹਾਂ ਦਾ ਖਿ਼ਆਲ ਵੀ ਉਸ ਨੂੰ ਰੱਖਣਾ ਪੈਂਦਾ ਹੈ। ਡਾਇਟੀਸ਼ੀਅਨਾਂ ਨੇ ਉਸ ਨੂੰ ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਵਰਜਿਆ ਹੋਇਆ ਹੈ ਪਰ ਉਸ ਨੂੰ ਉਹ ਵਸਤਾਂ ਬਹੁਤ ਸੁਆਦਲੀਆਂ ਲੱਗਦੀਆਂ ਹਨ। ਹੁਣ ਉਸ ਨੇ ਚੌਲ਼ ਤੇ ਨਾਨ ਨੂੰ ਆਪਣੇ ਖਾਣੇ `ਚ ਵਧਾ ਦਿੱਤਾ ਹੈ।


ਸਾਨੀਆ ਮਿਰਜ਼ਾ ਤੋਂ ਕੁਝ ਦਿਲਚਸਪ ਸੁਆਲ ਵੀ ਪੁੱਛੇ ਗਏ:
ਜਿਵੇਂ ਉਸ ਤੋਂ ਪੁੱਛਿਆ ਗਿਆ ਕਿ --

?  ਤੁਹਾਨੂੰ ਮੁੰਡਾ ਚਾਹੀਦਾ ਹੈ ਕਿ ਕੁੜੀ?
ਅਸੀਂ ਦੋਵੇਂ ਇਸ ਦੀ ਕੋਈ ਪਰਵਾਹ ਨਹੀਂ ਕਰਦੇ ਪਰ ਮੇਰੇ ਪਤੀ ਸ਼ੋਏਬ ਦੀ ਦਿਲੀ ਖ਼ਾਹਿਸ਼ ਹੈ ਕਿ ਬੇਟੀ ਹੋਵੇ।


?  ਤੁਹਾਡਾ ਬੱਚਾ ਕ੍ਰਿਕਟ ਖਿਡਾਰੀ ਬਣੇਗਾ ਕਿ ਟੈਨਿਸ ਖਿਡਾਰੀ?
ਵੱਡਾ ਹੋ ਕੇ ਬੱਚਾ ਆਪਣਾ ਫ਼ੈਸਲਾ ਆਪੇ ਕਰ ਲਵੇਗਾ। ਪਰ ਮੈਂ ਚਾਹੁੰਦੀ ਕਿ ਉਹ ਡਾਕਟਰ ਬਣੇ (ਫਿਰ ਹੱਸਣ ਲੱਗਦੀ ਹੈ...)


?  ਤੁਹਾਡਾ ਬੱਚਾ ਭਾਰਤੀ ਹੋਵੇਗਾ ਕਿ ਪਾਕਿਸਤਾਨੀ?
ਇਹ ਫ਼ੈਸਲਾ ਅਸੀਂ ਬਾਅਦ `ਚ ਕਰਾਂਗੇ। ਹੋ ਸਕਦਾ ਹੈ ਕਿ ਕੋਈ ਤੀਜਾ ਮੁਲਕ ਹੋਵੇ। 

7 ਮਹੀਨਿਆਂ ਦੀ ਗਰਭਵਤੀ ਸਾਨੀਆ ਮਿਰਜ਼ਾ ਦਾ ਬੱਚਾ ਭਾਰਤੀ ਹੋਵੇਗਾ ਕਿ ਪਾਕਿਸਤਾਨੀ...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will 7 months pregnant Sania Mirza s child be Indian or Pakistani