ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Wimbledon 2019: ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣੀ ਸਿਮੋਨਾ

ਰੋਮਾਨੀਆ ਦੇ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਵਿੰਬਲਡਨ 2019 ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਆਪਣਾ ਦੂਜਾ ਗ੍ਰੈਂਡ ਸਲੈਂਮ ਅਤੇ ਵਿੰਬਲਡਨ ਵਿੱਚ ਪਹਿਲਾ ਖਿਤਾਬ ਜਿੱਤਣ ਵਾਲੀ ਹਾਪੇਲ ਨੇ ਸੇਰੇਨਾ ਦਾ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
 

 

ਹਾਲੇਪ ਨੇ ਸ਼ਨੀਵਾਰ ਨੂੰ ਸੈਂਟਰ ਕੋਰਟ ਉੱਤੇ ਖੇਡੇ ਗਏ ਸਾਲ ਦੇ ਤੀਜੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਸੇਰੇਨਾ ਨੂੰ ਸਿਰਫ 55 ਮਿੰਟ ਵਿੱਚ 6-2, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਉਹ 2018 ਵਿੱਚ ਫ੍ਰੈਂਚ ਓਪਨ ਜਿੱਚ ਚੁੱਕੀ ਹੈ। ਉਹ ਪਹਿਲੀ ਵਾਰ ਵਿੰਬਲਡਨ ਦੇ ਫਾਈਨਲ ਵਿੱਚ ਪਹੁੰਚੀ ਸੀ ਅਤੇ ਸੇਰੇਨਾ ਨੂੰ ਹਰਾਉਣ ਵਿੱਚ ਕਾਮਯਾਬ ਰਹੀ।
 

 

ਇਸ ਹਾਰ ਨਾਲ ਸੇਰੇਨਾ ਆਸਟ੍ਰੇਲੀਆ ਦੇ ਦਿਗਜ਼ ਟੈਨਿਸ ਖਿਡਾਰੀ ਰਹੀ ਮਾਰਗਰੇਟ ਸਮਿਥ ਕੋਰਟ ਦੇ ਜ਼ਿਆਦਾ 24 ਗ੍ਰੈਂਡ ਸਲੈਂਮ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁਝ ਗਈ। ਸਭ ਤੋਂ ਵੱਡਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਤੀਜੇ ਨੰਬਰ ਉੱਤੇ ਅਮਰੀਕਾ ਦੀ ਸਟੈਫੀ ਗਰਾਫ ਹੈ ਜਿਸ ਦੇ ਨਾਮ 22 ਖਿਤਾਬ ਦਰਜ ਹਨ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wimbledon 2019 Simona Halep beats Serena Williams to win maiden Wimbledon title