ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਵਿੰਬਲਡਨ ਰੱਦ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਕੀਤਾ ਗਿਆ ਗ੍ਰੈਂਡ ਸਲੈਮ 

ਕੋਰੋਨਾ ਵਾਇਰਸ ਕਾਰਨ ਇਸ ਸਾਲ ਹੋਣ ਵਾਲੇ ਖੇਡ ਸਮਾਗਮਾਂ ਨੂੰ ਰੱਦ ਕਰਨ ਦਾ ਸਿਲਸਿਲਾ ਜਾਰੀ ਹੈ। ਸਾਲ ਦਾ ਤੀਜਾ ਗ੍ਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ ਰੱਦ ਕਰ ਦਿੱਤਾ ਗਿਆ ਹੈ। 134ਵਾਂ ਵਿੰਬਲਡਨ 29 ਜੂਨ ਤੋਂ ਹੋਣਾ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿੰਬਲਡਨ ਖੇਡਾਂ ਦਾ ਆਯੋਜਨ ਨਹੀਂ ਹੋਵੇਗਾ।
 

ਇਹ ਪਹਿਲਾਂ ਹੀ ਤੈਅ ਹੋ ਗਿਆ ਸੀ ਕਿ ਇਸ ਸਾਲ ਵਿੰਬਲਡਨ ਖੇਡਾਂ ਦਾ ਆਯੋਜਨ ਰੱਦ ਕਰ ਦਿੱਤਾ ਜਾਵੇਗਾ। ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ 134ਵੀਂ ਵਿੰਬਲਡਨ ਖੇਡਾਂ ਅਗਲੇ ਸਾਲ 28 ਜੂਨ ਤੋਂ 11 ਜੁਲਾਈ ਵਿਚਕਾਰ ਹੋਣਗੀਆਂ।
 

ਇਹ ਟੂਰਨਾਮੈਂਟ 2 ਜੂਨ ਤੋਂ 12 ਜੁਲਾਈ ਵਿਚਕਾਰ ਖੇਡਿਆ ਜਾਣਾ ਸੀ। ਬੁੱਧਵਾਰ ਨੂੰ ਵਿੰਬਲਡਨ ਦੇ ਬੋਰਡ ਦੀ ਬੈਠਕ ਹੋਈ ਅਤੇ ਉਸ 'ਚ ਇਸ ਸਾਲ ਗ੍ਰੈਂਡ ਸਲੈਮ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਬੋਰਡ ਵੱਲੋਂ ਜਾਰੀ ਬਿਆਨ ਅਨੁਸਾਰ ਮੌਜੂਦਾ ਹਾਲਤਾਂ 'ਚ ਇਹ ਸਮਾਗਮ ਸੰਭਵ ਨਹੀਂ ਸੀ।
 

ਇਸ ਤੋਂ ਪਹਿਲਾਂ ਫ਼ਰੈਂਚ ਓਪਨ ਦੇ ਆਯੋਜਨ ਨੂੰ ਸਤੰਬਰ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਫਰੈਂਚ ਓਪਨ ਹਰ ਸਾਲ ਮਈ 'ਚ ਆਯੋਜਤ ਕੀਤਾ ਜਾਂਦਾ ਹੈ।
 

ਹੋਰ ਖੇਡਾਂ 'ਤੇ ਪਿਆ ਅਸਰ :
ਕੋਰੋਨਾ ਵਾਇਰਸ ਕਾਰਨ ਓਲੰਪਿਕ ਖੇਡਾਂ ਦਾ ਆਯੋਜਨ ਪਹਿਲਾਂ ਹੀ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਟੋਕਿਓ ਓਲੰਪਿਕਸ ਹੁਣ ਜੁਲਾਈ-ਅਗੱਸਤ 2021 'ਚ ਹੋਵੇਗਾ। ਇਸ ਦੇ ਨਾਲ ਹੀ ਇਸ ਸਾਲ ਦੇ ਅੰਤ 'ਚ ਖੇਡਿਆ ਜਾਣ ਵਾਲਾ ਟੀ20 ਵਰਲਡ ਕੱਪ ਵੀ ਕੋਰੋਨਾ ਵਾਇਰਸ ਕਾਰਨ ਖ਼ਤਰੇ 'ਚ ਹੈ। ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਵੀ ਲਗਭਗ ਰੱਦ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wimbledon cancelled due to coronavirus