ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਆਸਟ੍ਰੇਲੀਆ ਨੇ ਚੁਣੀ 'ਟੈਸਟ ਇਲੈਵਨ', ਵਿਰਾਟ ਕੋਹਲੀ ਬਣੇ ਕਪਤਾਨ

ਸਾਲ 2019 ਦੇ ਨਾਲ ਇੱਕ ਸਦੀ (2010-19) ਵੀ ਖਤਮ ਹੋਣ ਨੂੰ ਆ ਗਈ ਹੈ। ਅਜਿਹੇ 'ਚ ਵਿਜ਼ਡਨ ਕ੍ਰਿਕਟ ਨੇ ਪਿਛਲੇ ਇੱਕ ਦਹਾਕੇ ਦੇ ਖਿਡਾਰੀਆਂ ਨੂੰ ਮਿਲਾ ਕੇ ਸੱਭ ਤੋਂ ਮਜ਼ਬੂਤ ਟੈਸਟ ਟੀਮ ਤਿਆਰ ਕੀਤੀ ਹੈ। ਇਸ ਟੀਮ ਨੂੰ ਤਿਆਰ ਕਰਨ ਵਾਲੇ ਪੈਨਲ 'ਚ ਲਾਰੈਂਸ ਬੂਥ, ਜੋ ਹਰਮਨ, ਜੋਨ ਸਟਰਨ, ਫਿਲ ਵਾਕਰ ਅਤੇ ਯਸ ਰਾਣਾ ਮੌਜੂਦ ਸਨ।

ਇਨ੍ਹਾਂ ਸਾਰਿਆਂ ਨੇ ਮਿਲ ਕੇ ਪਿਛਲੇ ਇੱਕ ਦਹਾਕੇ 'ਚ ਆਪਣੀ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ। ਟੈਸਟ ਟੀਮ ਦੇ 11 ਖਿਡਾਰੀਆਂ 'ਚ ਸਿਰਫ ਦੋ ਭਾਰਤੀ, ਜਦਕਿ ਤਿੰਨ ਇੰਗਲੈਂਡ, ਦੋ ਆਸਟ੍ਰੇਲੀਆ, ਤਿੰਨ ਦੱਖਣ ਅਫਰੀਕਾ ਅਤੇ ਇੱਕ ਸ੍ਰੀਲੰਕਾਈ ਖਿਡਾਰੀ ਨੂੰ ਸ਼ਾਮਿਲ ਕੀਤਾ ਹੈ। ਇਸ ਟੀਮ 'ਚ ਇੱਕ ਵੀ ਪਾਕਿਸਤਾਨੀ ਖਿਡਾਰੀ ਨੂੰ ਥਾਂ ਨਹੀਂ ਮਿਲੀ ਹੈ।

 

ਇਸ ਟੀਮ 'ਚ ਬੱਲੇਬਾਜ਼ੀ ਸੂਚੀ 'ਚ ਸਿਰਫ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਹੀ ਥਾਂ ਬਣਾ ਸਕੇ ਹਨ, ਜਦਕਿ ਆਰ. ਅਸ਼ਵਿਨ ਨੂੰ ਗੇਂਦਬਾਜ਼ੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ। ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁੱਝ ਸਾਲਾਂ 'ਚ ਟੈਸਟ ਕ੍ਰਿਕਟ 'ਚ ਦੁਨੀਆ ਦੇ ਹਰੇਕ ਦੇਸ਼ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਪੁੱਟਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ਾਂ 'ਚੋਂ ਕਿਸੇ ਨੂੰ ਵੀ ਟੀਮ 'ਚ ਥਾਂ ਨਹੀਂ ਮਿਲੀ ਹੈ।
 

ਵਿਜ਼ਡਨ ਟੀਮ 'ਚ ਸ਼ਾਮਿਲ ਖਿਡਾਰੀਆਂ ਦੀ ਸੂਚੀ :


ਐਲੀਸਟਰ ਕੁੱਕ (ਇੰਗਲੈਂਡ)


ਡੇਵਿਡ ਵਾਰਨਰ (ਆਸਟ੍ਰੇਲੀਆ)


ਕੁਮਾਰ ਸੰਗਾਕਾਰਾ (ਸ੍ਰੀਲੰਕਾ)


ਸਟੀਵ ਸਮਿੱਥ (ਆਸਟ੍ਰੇਲੀਆ)


ਵਿਰਾਟ ਕੋਹਲੀ (ਭਾਰਤ)


ਬੇਨ ਸਟੋਕਸ (ਇੰਗਲੈਂਡ)


ਏ.ਬੀ. ਡਿਵੀਲੀਅਰਜ਼ (ਦੱਖਣ ਅਫਰੀਕਾ)


ਆਰ. ਅਸ਼ਵਿਨ (ਭਾਰਤ)


ਡੇਲ ਸਟੇਨ (ਦੱਖਣ ਅਫਰੀਕਾ)


ਕਗਿਸੋ ਰਬਾੜਾ (ਦੱਖਣ ਅਫਰੀਕਾ)


ਜੇਮਸ ਐਂਡਰਸਨ (ਇੰਗਲੈਂਡ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wisden releases Test team of the decade only two Indians make the cut