ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ-20 `ਚੋਂ ਝੂਲਨ ਗੋਸਵਾਮੀ ਨੇ ਲਿਆ ਸੰਨਿਆਸ

ਟੀ-20 `ਚੋਂ ਇਸ ਖਿਡਾਰਣ ਨੇ ਲਿਆ ਸੰਨਿਆਸ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ ਝੂਲਨ ਗੋਸਵਾਮੀ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। 


35 ਸਾਲਾ ਝੂਲਨ ਨੇ 68 ਟੀ-20 ਮੈਚਾਂ `ਚ 56 ਵਿਕਟ ਹਾਸਲ ਕੀਤੇ ਹਨ, ਜਿਨ੍ਹਾਂ `ਚ 2012 `ਚ ਆਸਟਰੇਲੀਆ ਦੇ ਖਿਲਾਫ਼ ਪੰਜ ਵਿਕਟ ਵੀ ਸ਼ਾਮਲ ਹਨ। ਉਨ੍ਹਾਂ 2006 `ਚ ਇੰਗਲੈਂਡ ਦੇ ਖਿਲਾਫ ਟੀ-20 `ਚ ਸ਼ੁਰੂਆਤ ਕੀਤੀ ਸੀ ਅਤੇ ਇਸ ਸਾਲ ਜੂਨ `ਚ ਬੰਗਲਾ ਦੇਸ਼ ਦੇ ਖਿਲਾਫ਼ ਆਖਰੀ ਟੀ-20 ਮੈਚ ਖੇਡਿਆ ਸੀ।


ਝੂਲਨ ਨੇ ਟੀ-20 `ਚ ਆਪਣੀ ਸਫਲਤਾ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬ’ਰਡ (ਬੀਸੀਸੀਆਈ) ਅਤੇ ਟੀਮ ਸਾਥੀਆਂ ਦਾ ਧੰਨਵਾਦ ਕੀਤਾ ਹੈ। ਬੀਸੀਸੀਆਈ ਅਤੇ ਪੂਰੀ ਮਹਿਲਾ ਕ੍ਰਿਕਟ ਟੀਮ ਨੇ ਕ੍ਰਿਕਟ `ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 


ਵਨਡੇ ਕ੍ਰਿਕਟ `ਚ ਹੁਣ ਤੱਕ ਸਭ ਤੋਂ ਜਿ਼ਆਦਾ ਵਿਕਟ ਲੈ ਚੁੱਕੀ ਝੂਲਨ ਨੇ 169 ਮੈਚਾਂ `ਚ 203 ਵਿਕਟ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 10 ਟੈਸਟ ਮੈਚਾਂ `ਚ 40 ਵਿਕਟਾਂ ਲਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women Fast bowler Jhulan Goswami retires from T 20