ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਨੂੰ ਮਰਦਾਂ ਦੇ ਬਰਾਬਰ ਇਨਾਮੀ ਰਕਮਾਂ ਮਿਲਣ: ਸਾਨੀਆ ਮਿਰਜ਼ਾ

ਔਰਤਾਂ ਨੂੰ ਮਰਦਾਂ ਦੇ ਬਰਾਬਰ ਇਨਾਮੀ ਰਕਮਾਂ ਮਿਲਣ: ਸਾਨੀਆ ਮਿਰਜ਼ਾ

ਚੋਟੀ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਮੰਨਣਾ ਹੈ ਕਿ ਭਾਰਤ ਨੇ ਮਹਿਲਾ ਸਸ਼ੱਕਤੀਕਰਨ ਦੇ ਖੇਤਰ ਵਿੱਚ ਸ਼ਾਨਦਾਰ ਸੁਧਾਰ ਲਿਆਂਦੇ ਹਨ ਪਰ ਇਸ ਵਿੱਚ ਹਾਲੇ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।

 

 

ਸਾਨੀਆ ਨੇ ਫ਼ਿੱਕੀ ਮਹਿਲਾ ਸੰਸਥਾ ਦੇ 35ਵੇਂ ਸਾਲਾਨਾ ਸੈਸ਼ਨ ਦੌਰਾਨ ਕਿਹਾ,‘ਭਾਰਤ ਵਿੱਚ ਮਹਿਲਾ ਸਸ਼ੱਕਤੀਕਰਨ ਦੇ ਖੇਤਰ ਵਿੱਚ ਅਸੀਂ ਇੱਕ ਲੰਮਾ ਸਫ਼ਰ ਤੈਅ ਕਰ ਚੁੱਕੇ ਹਾਂ ਪਰ ਹਾਲੇ ਵੀ ਇਸ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਖ਼ਾਸ ਕਰ ਕੇ ਖੇਡਾਂ ਵਿੱਚ। ਖੇਡਾਂ ਵਿੱਚ ਬਹੁਤ ਸਾਰੀਆਂ ਔਰਤਾਂ ਹਨ, ਖ਼ਾਸ ਕਰ ਕੇ ਬੈਡਮਿੰਟਨ ਤੇ ਕੁਸ਼ਤੀ ਵਿੱਚ, ਇਸ ਦੇ ਬਾਵਜੂਦ ਅਸੀਂ ਬਹੁਤ ਕੁਝ ਕਰਨਾ ਹੈ।’

 

 

ਸਾਨੀਆ ਮਿਰਜ਼ਾ ਨੇ ਕਿਹਾ,‘ਮੈਂ ਲੰਮੇ ਸਮੇਂ ਤੋਂ ਆਖ ਰਹੀ ਹਾਂ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਇਨਾਮੀ ਰਕਮ ਦਿੱਤੀ ਜਾਣੀ ਚਾਹੀਦੀ ਹੈ। ਇਹ ਭੇਦਭਾਵ ਪੂਰੀ ਦੁਨੀਆ ਵਿੱਚ ਸਾਰੀਆਂ ਖੇਡਾਂ ਵਿੱਚ ਹੈ। ਮੇਰਾ ਸੁਆਲ ਹੈ ਕਿ ਸਾਨੂੰ ਇਹ ਸਮਝਾਉਣ ਦੀ ਜ਼ਰੂਰਤ ਕਿਉਂ ਹੈ ਕਿ ਸਾਨੂੰ ਮਰਦਾਂ ਦੇ ਬਰਾਬਰ ਇਨਾਮੀ ਰਕਮ ਮਿਲਣੀ ਚਾਹੀਦੀ ਹੈ। ਮੈਂ ਅਜਿਹਾ ਦਿਨ ਚਾਹੁੰਦੀ ਹੈ ਕਿ ਜਦੋਂ ਸਾਨੂੰ ਅਜਿਹਾ ਕੁਝ ਸਮਝਾਉਣ ਦੀ ਜ਼ਰੂਰਤ ਹੀ ਨਾ ਪਵੇ। ਮੇਰਾ ਅਫ਼ਸੋਸ ਸਿਰਫ਼ ਇਸ ਗੱਲ ਨੂੰ ਲੈ ਕੇ ਹੈ ਕਿ ਇੱਕ ਟੈਨਿਸ ਖਿਡਾਰੀ ਹੋਣ ਦੇ ਨਾਤੇ ਦੇਸ਼ ਵਿੱਚ ਮੈਂ ਕ੍ਰਿਕੇਟ ਨੂੰ ਪਿਆਰ ਕਰਦੀ ਹਾਂ। ਇੱਕ ਮਾਂ ਹੋਣ ਦੇ ਨਾਤੇ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਅੰਦਰ ਨਿਸ਼ਕਾਮ ਪ੍ਰੇਮ ਹੈ। ਇਸ ਨੇ ਮੈਨੂੰ ਇੱਕ ਬਿਹਤਰ ਇਨਸਾਨ ਬਣਾਇਆ ਹੈ।’

 

 

ਡਬਲ ਤੇ ਮਿਸ਼ਰਤ ਡਬਲਜ਼ ਵਿੱਚ ਗ੍ਰੈਂਡ–ਸਲੈਮ ਖਿ਼ਤਾਬ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਟੈਨਿਸ ਖਿਡਾਰਨ ਸਾਨੀਆ ਨੇ ਕਿਹਾ ਕਿ ਐੱਮਸੀ ਮੈਰੀ ਕਾੱਮ, ਸਾਇਨਾ ਨੇਹਵਾਲ ਤੇ ਪੀਵੀ ਸਿੰਧੂ ਜਿਹੀਆਂ ਖਿਡਾਰਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ ਪਰ ਹੁਣ ਵੀ ਖੇਡਾਂ ਵਿੱਚ ਭੇਦਭਾਵ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women should get Award money equal to men Sania Mirza