ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਮਨਪ੍ਰੀਤ ਕੌਰ ਨੇ ਜਿੱਤਿਆ ਲੋਕਾਂ ਦਾ ਦਿਲ, ਕੀਤਾ ਇਹ ਕੰਮ.....

ਹਰਮਨਪ੍ਰੀਤ ਕੌਰ ਨੇ ਜਿੱਤਿਆ ਲੋਕਾਂ ਦਾ ਦਿਲ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ-ਕੱਲ੍ਹ ਸੁਰਖੀਆਂ `ਚ ਹੈ। ਹਰਮਨਪ੍ਰੀਤ ਕੌਰ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ `ਚ ਨਿਊਜ਼ਲੈਂਡ ਦੇ ਖਿਲਾਫ ਸੈਕੜਾ ਲਗਾਇਆ। 51 ਗੇਂਦਾਂ `ਚ 103 ਦੌੜਾਂ ਬਣਾਉਣ ਵਾਲੀ ਕੌਰ ਭਾਰਤ ਵੱਲੋਂ ਟੀ-20 `ਚ ਸੈਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ।


ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ `ਚ ਵੀ ਹਰਮਨਪ੍ਰੀਤ ਕੌਰ ਇਕ ਵਾਰ ਫਿਰ ਤੋਂ ਸੁਰਖੀਆਂ `ਚ ਆ ਗਈ। ਭਾਰਤ-ਪਾਕਿਸਤਾਨ `ਚ ਮੈਚ ਤੋਂ ਪਹਿਲਾਂ ਹੋਣ ਵਾਲੇ ਰਾਸ਼ਟਰੀਗਾਨ ਦੇ ਬਾਅਦ ਹਰਮਨਪ੍ਰੀਤ ਕੌਰ ਨੇ ਕੁਝ ਅਜਿਹਾ ਕੀਤਾ, ਜਿਸ ਨਾਲ ਉਸਦੀ ਪ੍ਰਸ਼ੰਸਾ ਹੋ ਰਹੀ ਹੈ। ਸੋਸ਼ਲ ਮੀਡੀਆ `ਤੇ ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।


ਵਾਇਰਲ ਵੀਡੀਓ ਅਨੁਸਾਰ ਰਾਸ਼ਟਰੀ ਗੀਤ ਦੇ ਬਾਅਦ ਮੈਸਕਾਟ ਤੌਰ `ਤੇ ਖੜ੍ਹੀ ਇਕ ਬੱਚੀ ਬਿਮਾਰ ਹੋਣ ਕਾਰਨ ਉਹ ਡਿੱਗ ਗਈ। ਇਸ ਤੋਂ ਬਾਅਦ ਕੌਰ ਨੇ ਬੱਚੀ ਨੂੰ ਆਪਣੀ ਗੋਦ `ਚ ਚੁੱਕਿਆ ਤੇ ਉਥੇ ਮੌਜੂਦ ਅਧਿਕਾਰੀ ਨੂੰ ਦੇ ਦਿੱਤਾ। ਹਰਮਨਪ੍ਰੀਤ ਕੌਰ ਦਾ ਇਹ ਵੀਡੀਓ ਮੈਚ ਦੇ ਬਾਅਦ ਇਕ ਟਵੀਟਰ ਯੂਜਰ ਨੇ ਸ਼ੇਅਰ ਕੀਤਾ। ਕ੍ਰਿਕਟ ਪ੍ਰੇਮੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

 


ਜਿ਼ਕਰਯੋਗ ਹੈ ਕਿ ਪਾਕਿਸਤਾਨ ਨਾਲ ਹੋਏ ਮੈਚ `ਚ ਭਾਰਤ ਨੇ ਟਾਸ ਜਿੱਤਕੇ ਗੇਂਦਬਾਜੀ ਚੁਣੀ ਸੀ। ਪਾਕਿਸਤਾਨ ਨੇ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ ਓਵਰਾਂ `ਚ 133 ਦੌੜਾਂ ਬਣਾਈਆਂ ਸਨ। ਇਸ ਦੇ ਬਾਅਦ ਮਿਥਾਲੀ ਰਾਜ ਵੱਲੋਂ ਖੇਡੀ ਪਾਰੀ ਦੀ ਬਦੌਲਤ ਭਾਰਤ ਨੇ ਆਸਾਨੀ ਨਾਲ ਜਿੱਤ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:women t 20 world cup match india vs pakistan harmanpreet kaur carries a girl who was ill during national anthem