ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

T20I Tri-Series : ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਖਰਾਬ ਬੱਲੇਬਾਜ਼ੀ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤ੍ਰਿਕੋਣੀ ਟੀ20 ਲੜੀ ਦੇ ਲਗਾਤਾਰ ਦੂਜੇ ਮੈਚ 'ਚ ਇੰਗਲੈਂਡ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮੇਜ਼ਬਾਨ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਸੀ।
 

ਅੱਜ ਮੈਲਬਰਨ ਦੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਭਾਰਤੀ ਟੀਮ ਨੂੰ 20 ਓਵਰਾਂ 'ਚ 6 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ ਅਤੇ ਫਿਰ 18.5 ਓਵਰਾਂ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

 


 

ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਸੀ। ਸ਼ੈਫਾਲੀ ਵਰਮਾ (8) ਅਤੇ ਸਮ੍ਰਿਤੀ ਮੰਧਾਨਾ (35) ਨੇ ਪਹਿਲੇ ਵਿਕਟ ਲਈ 39 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਜੇਮਿਮਾ ਰੋਡ੍ਰਿਗਜ਼ (23) ਨੇ ਵਧੀਆ ਬੱਲੇਬਾਜ਼ੀ ਕੀਤੀ। ਪਰ ਮੰਧਾਨਾ ਦੇ 10ਵੇਂ ਓਵਰ 'ਚ ਪਵੇਲੀਅਨ ਵਾਪਸ ਪਰਤਦਿਆਂ ਟੀਮ ਲੜਖੜਾ ਗਈ।
 

ਕਪਤਾਨ ਹਰਮਨਪ੍ਰੀਤ ਕੌਰ (14), ਵੀ ਕ੍ਰਿਸ਼ਨਮੂਰਤੀ (2) ਅਤੇ ਤਾਨੀਆ ਭਾਟੀਆ ਨੇ 8 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਦੀਪਤੀ ਸ਼ਰਮਾ 9 ਅਤੇ ਅਰੁੰਧਤੀ 7 ਦੌੜਾਂ ਬਣਾ ਕੇ ਅਜੇਤੂ ਰਹੀ। ਭਾਰਤੀ ਟੀਮ ਨੇ ਲਗਾਤਾਰ ਦੂਸਰੇ ਮੈਚ 'ਚ ਮਾੜੀ ਬੱਲੇਬਾਜ਼ੀ ਕੀਤੀ।
 

ਟੀਚੇ ਦਾ ਪਿੱਛਾ ਕਰਨ ਲਈ ਇੰਗਲੈਂਡ ਦੀ ਸ਼ੁਰੂਆਤ ਬਹੁਤ ਮਾੜੀ ਸੀ। ਉਸ ਦੀ ਸਲਾਮੀ ਬੱਲੇਬਾਜ਼ ਐਮੀ ਜੋਨ (1) ਪਹਿਲੇ ਹੀ ਓਵਰ 'ਚ ਪਵੇਲੀਅਨ ਪਰਤ ਗਈ। ਡੈਨੀ ਵਾਇਟ (14) ਅਤੇ ਕੈਥਰੀਨ ਬਰੰਟ (8) ਨੇ ਵੀ ਛੇਤੀ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਨਤਾਲੀ ਸ਼ੀਵਰ (50) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹੀਦਰ ਨਾਈਟ 18 ਦੌੜਾਂ ਬਣਾ ਕੇ ਆਊਟ ਹੋਈ।
 

ਟੂਰਨਾਮੈਂਟ ਦੇ ਪਹਿਲੇ ਮੈਚ 'ਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਲਈ ਇਹ ਹਾਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਮਹਿਲਾ ਟੀ20 ਵਰਲਡ ਕੱਪ ਇਸ ਮਹੀਨੇ ਆਸਟ੍ਰੇਲੀਆ 'ਚ ਆਯੋਜਿਤ ਕੀਤਾ ਜਾਣਾ ਹੈ ਅਤੇ ਇਸ ਦੀ ਤਿਆਰੀ ਦੇ ਮੱਦੇਨਜ਼ਰ ਇਹ ਲੜੀ ਬਹੁਤ ਮਹੱਤਵਪੂਰਨ ਹੈ।
 

ਭਾਰਤੀ ਟੀਮ 8 ਫਰਵਰੀ ਨੂੰ ਆਸਟ੍ਰੇਲੀਆ ਨਾਲ ਮੈਚ ਖੇਡੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women T20 tri nation series England beats India by 4 wickets