ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Women T20 WC : ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾਇਆ

ਭਾਰਤ ਨੇ ਮਹਿਲਾ ਟੀ20 ਵਿਸ਼ਵ ਕੱਪ 'ਚ ਲਗਾਤਾਰ ਤੀਜੀ ਵਾਰ ਆਪਣਾ ਪਹਿਲਾ ਮੈਚ ਜਿੱਤਿਆ ਹੈ। ਸਿਡਨੀ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਭਾਰਤੀ ਇੰਡੀਆ ਨੇ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾਇਆ।

 


 

ਇਸ ਤੋਂ ਪਹਿਲਾਂ ਭਾਰਤ ਨੇ ਸਾਲ 2018 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾਇਆ ਸੀ। ਉਦੋਂ ਕਪਤਾਨ ਹਰਮਨਪ੍ਰੀਤ ਕੌਰ ਨੇ 51 ਗੇਂਦਾਂ 'ਤੇ 103 ਦੌੜਾਂ ਬਣਾਈਆਂ ਸਨ। ਸਾਲ 2016 ਵਿੱਚ ਵੀ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਮੈਚ 'ਚ 72 ਦੌੜਾਂ ਨਾਲ ਹਰਾਇਆ ਸੀ। ਉਦੋਂ ਕਪਤਾਨ ਮਿਤਾਲੀ ਰਾਜ ਨੇ 42 ਅਤੇ ਹਰਮਨਪ੍ਰੀਤ ਕੌਰ ਨੇ 40 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਵਿਸ਼ਵ ਕੱਪ 'ਚ ਆਸਟ੍ਰੇਲੀਆ ਵਿਰੁੱਧ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਸਾਲ 2018 ਵਿੱਚ ਵੀ ਭਾਰਤ ਨੇ ਕੰਗਾਰੂ ਟੀਮ ਨੂੰ ਹਰਾਇਆ ਸੀ।
 

 

ਇਸ ਮੈਚ 'ਚ ਭਾਰਤ ਲਈ ਪੂਨਮ ਯਾਦਵ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਸ਼ਿਖਾ ਪਾਂਡੇ ਨੇ 3 ਅਤੇ ਰਾਜੇਸ਼ਵਰੀ ਗਾਇਕਵਾੜ ਨੇ 1 ਵਿਕਟ ਲਈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ 'ਚ 4 ਓਵਰਾਂ ਗੁਆ ਕੇ 132 ਦੌੜਾਂ ਬਣਾਈਆਂ ਸਨ। ਦੀਪਤੀ ਸ਼ਰਮਾ ਨੇ 49 ਦੌੜਾਂ ਬਣਾਈਆਂ।

 


 

ਸ਼ੈਫਾਲੀ ਵਰਮਾ ਨੇ 15 ਗੇਂਦਾਂ 'ਚ 29 ਦੌੜਾਂ ਬਣਾਈਆਂ। ਜੈਮੀਮਾ ਰੋਡ੍ਰਿਗਜ਼ ਨੇ 26, ਕਪਤਾਨ ਹਰਮਨਪ੍ਰੀਤ ਕੌਰ ਸਿਰਫ 2 ਦੌੜ ਹੀ ਬਣਾ ਸਕੀ। ਇਸ ਦੇ ਜਵਾਬ 'ਚ ਆਸਟ੍ਰੇਲੀਆ ਦੀ ਪੂਰੀ ਟੀਮ 19.5 ਓਵਰਾਂ 'ਚ 115 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ 51 ਦੌੜਾਂ ਐਲਿਸ਼ਾ ਹਿਲੀ ਨੇ ਬਣਾਈਆਂ, ਜਦਕਿ ਐਸ਼ਲੇ ਗਾਰਡਨਰ ਨੇ 34 ਦੌੜਾਂ ਦਾ ਯੋਗਦਾਨ ਦਿੱਤਾ।
 

ਇਸ ਮੈਚ ਨੂੰ ਵੇਖਣ ਲਈ 13,432 ਲੋਕ ਸਟੇਡੀਅਮ 'ਚ ਮੌਜੂਦ ਸਨ। ਆਸਟ੍ਰੇਲੀਆ 'ਚ ਹੋਏ ਮਹਿਲਾ ਕ੍ਰਿਕਟ ਮੈਚ 'ਚ ਦਰਸ਼ਕਾਂ ਦੀ ਗਿਣਤੀ ਦਾ ਇਹ ਨਵਾਂ ਰਿਕਾਰਡ ਹੈ। ਹੁਣ ਤਕ 6 ਵਾਰ ਮਹਿਲਾ ਟੀ20 ਵਿਸ਼ਵ ਕੱਪ ਖੇਡੇ ਜਾ ਚੁੱਕੇ ਹਨ। ਭਾਰਤ ਇੱਕ ਵਾਰ ਵੀ ਫਾਈਨਲ 'ਚ ਨਹੀਂ ਪਹੁੰਚਿਆ ਹੈ, ਜਦਕਿ ਆਸਟ੍ਰੇਲੀਆ ਨੇ ਸਭ ਤੋਂ ਵੱਧ 4 ਵਾਰ ਇਹ ਖਿਤਾਬ ਜਿੱਤਿਆ ਹੈ। ਆਸਟ੍ਰੇਲੀਆ ਨੇ ਪਿਛਲੀ ਵਾਰ ਫਾਈਨਲ ਵਿੱਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਭਾਰਤ ਤਿੰਨ ਵਾਰ (2009, 2010, 2018) ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਪਿਛਲੀ ਵਾਰ ਸੈਮੀਫਾਈਨਲ 'ਚ ਉਹ ਇੰਗਲੈਂਡ ਤੋਂ ਹਾਰ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women T20 World Cup Indian team win by 17 runs