ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਚੰਡੀਗੜ੍ਹ ਦੀ ਕਾਸ਼ਵੀ ਨੇ ਵਨਡੇ ਮੈਚ 'ਚ ਹੈਟ੍ਰਿਕ ਸਮੇਤ ਲਈਆਂ 10 ਵਿਕਟਾਂ 

ਚੰਡੀਗੜ੍ਹ ਦੀ 16 ਸਾਲਾ ਕਸ਼ਵੀ ਗੌਤਮ ਨੇ ਇੱਕ ਅਜਿਹਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ ਜੋ ਅੱਜ ਤਕ ਕੋਈ ਮਹਿਲਾ ਕ੍ਰਿਕਟਰ ਨਹੀਂ ਕਰ ਸਕੀ। ਉਨ੍ਹਾਂ ਨੇ ਮਹਿਲਾ ਅੰਡਰ-19 ਵਨਡੇ ਟਰਾਫ਼ੀ ਦੇ ਇੱਕ ਮੈਚ ਵਿੱਚ ਅਰੁਣਾਚਲ ਪ੍ਰਦੇਸ਼ ਦੀ ਪਾਰੀ ਦੀਆਂ ਸਾਰੀਆਂ 10 ਵਿਕਟਾਂ ਲਈਆਂ।
 

ਵਨਡੇ ਫਾਰਮੈਟ 'ਚ ਅਜਿਹਾ ਕਰਨ ਵਾਲੀ ਉਹ ਇਕਲੌਤੀ ਮਹਿਲਾ ਅਤੇ ਦੁਨੀਆ ਦੀ ਦੂਜੀ ਗੇਂਦਬਾਜ਼ ਬਣ ਗਈ ਹੈ। ਹਾਲਾਂਕਿ ਟੈਸਟ ਫਾਰਮੈਟ 'ਚ ਅਨਿਲ ਕੁੰਬਲੇ ਅਤੇ ਇੰਗਲੈਂਡ ਦੇ ਜਿੰਮ ਲੈਕਰ ਸਮੇਤ ਕਈ ਗੇਂਦਬਾਜ਼ ਅੰਤਰਰਾਸ਼ਟਰੀ-ਰਾਸ਼ਟਰੀ ਪੱਧਰ 'ਤੇ ਅਜਿਹਾ ਕਰ ਚੁੱਕੇ ਹਨ।
 

 

ਚੰਡੀਗੜ੍ਹ ਦੀ ਕੇਸ਼ਵੀ ਗੌਤਮ ਨੇ ਅਰੁਣਾਚਲ ਪ੍ਰਦੇਸ਼ ਵਿਰੁੱਧ ‘ਪਰਫੈਕਟ-10’ ਆਪਣੇ ਨਾਂਅ ਕੀਤਾ। ਕੇਸ਼ਵੀ ਨੇ 4.5 ਓਵਰਾਂ 'ਚ 12 ਦੌੜਾਂ ਦਿੱਤੀਆਂ ਅਤੇ 1 ਓਵਰ ਮੇਡਨ ਕੀਤਾ। ਉਸ ਨੇ ਮੈਚ 'ਚ ਸਾਰੀਆਂ 10 ਵਿਕਟਾਂ ਲਈਆਂ। ਕੇਸ਼ਵੀ ਨੇ ਮਹਿਲਾ ਅੰਡਰ -19 ਵਨਡੇ ਟਰਾਫੀ ਟੂਰਨਾਮੈਂਟ 'ਚ ਇਹ ਕਾਰਨਾਮਾ ਕੀਤਾ।
 

ਇਸ ਘੱਟ ਸਕੋਰ ਵਾਲੇ ਮੈਚ ਵਿੱਚ ਚੰਡੀਗੜ੍ਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਚੰਡੀਗੜ੍ਹ ਨੇ 50 ਓਵਰਾਂ ਵਿੱਚ 4 ਵਿਕਟਾਂ ’ਤੇ 186 ਦੌੜਾਂ ਬਣਾਈਆਂ। ਕੇਸ਼ਵੀ ਗੌਤਮ ਨੇ ਵੀ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਲਈ ਸਭ ਤੋਂ ਵੱਧ ਦੌੜਾਂ ਵੀ  ਬਣਾਈਆਂ। ਉਸ ਨੇ 68 ਗੇਂਦਾਂ ਵਿੱਚ 49 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਿਮਰਨ ਜੌਹਲ ਨੇ 42 ਅਤੇ ਮੇਹੁਲ ਨੇ ਅਜੇਤੂ 41 ਦੌੜਾਂ ਦਾ ਯੋਗਦਾਨ ਦਿੱਤਾ। ਸਕੋਰ ਜ਼ਿਆਦਾ ਨਹੀਂ ਸੀ ਅਤੇ ਇਹ ਲੱਗ ਰਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਦੀ ਟੀਮ ਚੰਡੀਗੜ੍ਹ ਨੂੰ ਸਖਤ ਟੱਕਰ ਦੇਵੇਗੀ।
 

ਕੇਸ਼ਵੀ ਗੌਤਮ ਨੇ ਅਰੁਣਾਚਲ ਪ੍ਰਦੇਸ਼ ਦੀ ਕਿਸੇ ਬੱਲੇਬਾਜ਼ ਨਹੀਂ ਜ਼ਿਅਦਾ ਦੇਰ ਪਿੱਚ 'ਤੇ ਨਾ ਟਿਕਣ ਦਿੱਤਾ। ਅਰੁਣਾਚਲ ਪ੍ਰਦੇਸ਼ ਦੀ ਟੀਮ 8.5 ਓਵਰਾਂ ਵਿੱਚ ਸਿਰਫ਼ 25 ਦੌੜਾਂ ’ਤੇ ਆਲ ਆਊਟ ਹੋ ਗਈ। 8 ਬੱਲੇਬਾਜ਼ ਖਾਤਾ ਵੀ ਨਾ ਖੋਲ੍ਹ ਸਕੇ। ਕੇਸ਼ਵੀ ਦੀ 'ਪਰਫੈਕਟ-10' 'ਚ ਹੈਟ੍ਰਿਕ ਵੀ ਸ਼ਾਮਲ ਹੈ। ਕੇਸ਼ਵੀ ਦੇ 'ਪਰਫੈਕਟ -10' ਦੀ ਇੱਕ ਵੀਡੀਓ ਬੀਸੀਸੀਆਈ ਮਹਿਲਾ ਟਵਿੱਟਰ ਪੇਜ਼ 'ਤੇ ਵੀ ਸਾਂਝੀ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Womens Under 19 One Day Trophy Chandigarh vs Arunachal Pradesh Kashvee Gautam took 10 wickets