ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਖਿਤਾਬ

1 / 2ਪੀਵੀ ਸਿੰਧੂ ਨੇ ਰਿਚਿਆ ਇਤਿਹਾਸ, ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਜਿੱਤਿਆ ਖਿਤਾਬ

2 / 2ਹੈਦਰਾਬਾਦ ਵਿਖੇ ਪੀਵੀਸਿੰਧੂ ਦੀ ਮਾਂ ਪੀ ਵਿਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਸਾਨੂੰ ਸੋਨ ਤਮਗ਼ੇ ਦੀ ਉਡੀਕ ਸੀ। ਉਸ ਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ।

PreviousNext

ਪੀਵੀ ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ 21-7 21-7 ਨਾਲ ਹਰਾਇਆ

ਸਿੰਧੂ ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਅਤੇ ਓਕੁਹਾਰਾ ਚੌਥੇ ਸਥਾਨ 'ਤੇ ਹੈ

 

 

ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿਖੇ ਖੇਡੀ ਜਾ ਰਹੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਇਆ। ਉਸ ਨੇ ਮੈਚ 21-7, 21-7 ਨਾਲ ਜਿੱਤਿਆ। ਉਹ ਇਸ ਟੂਰਨਾਮੈਂਟ ਦੇ 42 ਸਾਲਾਂ ਦੇ ਇਤਿਹਾਸ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਨੇ 2018, 2017 ਵਿੱਚ ਚਾਂਦੀ ਅਤੇ 2013, 2014 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।

 

 

 

 

 

ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਨੰਬਰ ‘ਤੇ ਰਹੀ ਸਿੰਧੂ ਨੇ ਸਿੱਧੇ ਮੈਚਾਂ ਵਿੱਚ ਓਕੁਹਾਰਾ ਨੂੰ 21–7, 21-7 ਨਾਲ ਹਰਾਇਆ। ਮੈਚ 37 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖ਼ਿਲਾਫ਼ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ।

 

ਹੈਦਰਾਬਾਦ ਵਿਖੇ ਪੀਵੀਸਿੰਧੂ ਦੀ ਮਾਂ ਪੀ ਵਿਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਅਸੀਂ ਬਹੁਤ ਖੁਸ਼ ਹਾਂ, ਸਾਨੂੰ ਸੋਨ ਤਮਗ਼ੇ ਦੀ ਉਡੀਕ ਸੀ। ਉਸ ਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Badminton Championship 2019 Final Live Score PV Sindhu vs Nozomi Okuhara