ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਸੈਮੀਫ਼ਾਈਨਲ ’ਚ ਪੁਜਿਆ ਇੰਗਲੈਂਡ

World Cup 2019: ENG vs NZ ICC World Cup 2019 ENGLAND vs NEW ZELAND: ਇੰਗਲੈਂਡ ਨੇ ਬੁੱਧਵਾਰ ਨੂੰ ਰਿਵਰਸਾਈਡ ਗਰਾਊਂਡ ’ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ 2019 ਦੇ ਮੈਚ ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਨੇ ਸੈਮੀਫ਼ਾਈਨਲ ਚ ਥਾਂ ਪੱਕੀ ਕਰ ਲਈ ਹੈ। ਇੰਗਲੈਂਡ ਅੱਜ ਦੀ ਜਿੱਤ ਨਾਲ ਆਖਰੀ 4 ਟੀਮਾਂ ਚ ਪੁੱਜਣ ਵਾਲੀ ਤੀਜੀ ਟੀਮ ਬਣ ਗਈ ਹੈ।

 

ਇੰਗਲੈਂਡ ਨੇ ਨਿਊਜ਼ੀਲੈਂਡ ਸਾਹਮਣੇ 306 ਰਨਾਂ ਦਾ ਟੀਚਾ ਰੱਖਿਆ ਸੀ। ਕੀਵੀ ਟੀਮ (ਨਿਊਜ਼ੀਲੈਂਡ) ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਤੇ 45 ਓਵਰਾਂ ਚ 186 ਦੌੜਾਂ ’ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਲਈ ਟਾਮ ਲਾਥਮ ਨੇ ਸਭ ਤੋਂ ਜ਼ਿਆਦਾ 57 ਦੌੜਾਂ ਬਣਾਈਆਂ। ਰਾਸ ਟੇਲਰ ਨੇ 28 ਅਤੇ ਕੇਨ ਵਿਲੀਯਮਸਨ ਨੇ 27 ਦੌੜਾਂ ਬਣਾਈਆਂ।

 

ਇੰਗਲੈਂਡ ਲਈ ਮਾਰਕ ਵੁਡ ਨੇ 3 ਵਿਕੇਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਨੇ ਜਾਨੀ ਬੇਯਰਸਟੋ ਦੇ ਸੈਂਕੜੇ ਅਤੇ ਜੇਸਨ ਰਾਏ ਦੇ ਅਰਧ-ਸੈਂਕੜੇ ਦੇ ਦਮ ਤੇ 50 ੳਵਰਾਂ ਚ 8 ਵਿਕੇਟਾਂ ਦੇ ਨੁਕਸਾਨ ’ਤੇ 305 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਬੇਯਰਸਟੋ ਨੇ 99 ਗੇਂਦਾਂ ’ਤੇ 15 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 106 ਰਨ ਬਣਾਏ। ਰਾਏ ਨੇ 61 ਗੇਂਦਾਂ ’ਤੇ 60 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਚ 9 ਚੌਕੇ ਸ਼ਾਮਲ ਰਹੇ। ਨਿਊਜ਼ੀਲੈਂਡ ਦੇ ਲਈ ਟ੍ਰੇਂਟ ਬੋਲਟ, ਮੈਟ ਹੈਨਰੀ ਅਤੇ ਜਿੰਮੀ ਨੀਸ਼ਾਮ ਨੇ 2-2 ਵਿਕੇਟਾਂ ਲਈਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: England beat New Zealand by 119 runs to reach semifinals