ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019 Final: ਵਿਲੀਅਮਸਨ ਨੇ ਤੋੜਿਆ ਜੈਵਰਧਨੇ ਦਾ ਰਿਕਾਰਡ

Eng vs NZ ICC World Cup 2019 Final: ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵਿਰੋਧੀ ਟੀਮ ਇੰਗਲੈਂਡ ਖਿਲਾਫ ਮੈਚ ਚ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵ ਕੱਪ ਦਾ ਇਕ ਵੱਡਾ ਰਿਡਾਰਡ ਤੋੜ ਦਿੱਤਾ। ਕਪਤਾਨ ਵਜੋਂ ਇਕ ਵਿਸ਼ਵ ਕੱਪ ਚ ਸਭ ਤੋ਼ ਜ਼ਿਆਦਾ ਦੌੜਾਂ ਦਾ ਰਿਕਾਰਡ ਹੁਣ ਕੇਨ ਵਿਲੀਅਮਸਨ ਦੇ ਨਾਂ ਤੇ ਦਰਜ ਹੋ ਗਿਆ।

 

ਇੰਗਲੈਂਡ ਖਿਲਾਫ ਖੇਡੇ ਗਏ ਫ਼ਾਈਨਲ ਮੁਕਾਬਲੇ ਚ ਵਿਲੀਅਮਸਨ ਨੇ ਆਪਣਾ ਪਹਿਲਾ ਰਨ ਬਣਾਉਂਦੇ ਹੀ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ। ਮਹਿਲਾ ਜੈਵਰਧਨੇ ਨੇ ਸਾਲ 2007 ਵਿਸ਼ਵ ਕੱਪ ਚ 548 ਦੌੜਾਂ ਬਣਾਈਆਂ ਸਨ।

 

ਵਿਲੀਅਮਸਨ ਨੇ ਫਾਈਨਲ ਮੁਕਾਬਲੇ ਚ 30 ਦੌੜਾਂ ਦੀ ਪਾਰੀ ਖੇਡੀ ਤੇ ਉਨ੍ਹਾਂ ਦੇ ਨਾਂ ਹੁਣ 578 ਦੌੜਾਂ ਦਰਜ ਹੋ ਗਈਆਂ ਹਨ। ਆਸਟ੍ਰੇਲੀਆ ਦੇ ਕਪਤਾਨ ਏਰਨ ਫ਼ਿੰਚ (507 ਦੌੜਾਂ) ਇਸ ਸੂਚੀ ਚ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (2007 ਵਿਸ਼ਵ ਕੱਖ ਚ 539 ਦੌੜਾਂ) ਮਗਰੋਂ ਚੌਥੇ ਨੰਬਰ ’ਤੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019 Final: Williamson broke Jayawardenes record