ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਬੰਗਲਾਦੇਸ਼ ਨੂੰ ਹਰਾ ਕੇ ਸੈਮੀਫ਼ਾਈਨਲ ’ਚ ਪੁੱਜਿਆ ਭਾਰਤ

Ind vs Ban ICC World Cup 2019 India vs Bangladesh: ਇੰਗਲੈਂਡ ਦੇ ਬਰਮਿੰਘਮ ਵਿਖੇ ਐਜਬੇਸਟਨ ਚ ਮੰਗਲਵਾਰ ਨੂੰ ਬੰਗਲਾਦੇਸ਼ ਨੂੰ 28 ਦੌੜਾਂ ਤੋਂ ਹਰਾ ਕੇ ਭਾਰਤ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਚ ਪੁੱਜ ਗਿਆ ਹੈ। ਆਸਟ੍ਰੇਲੀਆ ਦੇ ਬਾਅਦ ਭਾਰਤ ਟਾਪ-4 ਚ ਪੁੱਜਣ ਵਾਲੀ ਦੂਜੀ ਟੀਮ ਬਣ ਗਈ।

 

ਦੂਜੇ ਪਾਸੇ ਬੰਗਲਾਦੇਸ਼ ਦਾ ਵਿਸ਼ਵ ਕੱਪ ਮਿਸ਼ਨ ਖ਼ਤਮ ਹੋ ਗਿਆ ਹਾਲਾਂਕਿ ਉਸ ਨੂੰ ਹਾਲੇ ਪਾਕਿਸਤਾਨ ਨਾਲ ਇਕ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਦਿੱਤਾ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨਤੇ 314 ਦੌੜਾਂ ਬਣਾਈਆਂ

 

ਤੁਹਾਨੂੰ ਦੱਸ ਦੇਈਏ ਕਿ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਨੇ ਸੰਭਲ ਕੇ ਖੇਡਦਿਆਂ ਪਹਿਲੀ ਵਿਕਟ ਲਈ 180 ਦੌੜਾਂ ਦੀ ਸਾਂਝੇਦਾਰੀ ਕੀਤੀ ਇਸ ਦੌਰਾਨ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣਾ ਇਸ ਵਰਲਡ ਕੱਪ ਦਾ ਚੌਥਾ ਸੈਂਕੜਾ ਲਗਾਇਆ ਹੈਅੱਜ ਕੇ ਮੁਕਾਬਲੇ ਚ ਬੰਗਲਾਦੇਸ਼ ਖਿਲਾਫ਼ ਭਾਰਤੀ ਟੀਮ ਚ ਸਭ ਤੋਂ ਜ਼ਿਆਦਾ 104 ਦੌੜਾਂ ਰੋਹਿਤ ਸ਼ਰਮਾ ਨੇ ਬਣਾਈਆਂ।

 

ਟੀਮਾਂ :


ਭਾਰਤ: ਰੋਹਿਤ ਸ਼ਰਮਾ, ਕੇ ਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ

 

ਬੰਗਲਾਦੇਸ਼: ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮੋਸਾਦਕ ਹੁਸੈਨ, ਸ਼ਬੀਰ ਰਹਿਮਾਨ, ਮੁਹੰਮਦ ਸੈਫੂਦੀਨ, ਮਸ਼ਰਫ਼ੀ ਮੁਰਤਜ਼ਾ, ਮੁਸਤਫਿਜ਼ੁਰ ਰਹਿਮਾਨ, ਰੁਬਲ ਹੁਸੈਨ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: India beat Bangladesh by 28 runs