ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਪਾਕਿ 'ਤੇ ਭਾਰਤ ਦਾ ਪੱਲੜਾ ਭਾਰੀ, ਭਾਰਤ ਦੀ ਹੋਵੇਗੀ ਜਿੱਤ


ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਆਈਸੀਸੀ ਵਿਸ਼ਵ ਕੱਪ (ICC World Cup 2019) ਭਾਰਤ ਕਾਫੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਪਾਕਿਸਤਾਨ ਵਿਰੁੱਧ ਇਸ ਟੂਰਨਾਮੈਂਟ ਵਿੱਚ ਆਪਣੀ 100 ਫ਼ੀਸਦੀ  ਜਿੱਤ ਦਾ ਰਿਕਾਰਡ ਬਰਕਰਾਰ ਰੱਖਣ ਵਿੱਚ ਸਫ਼ਲ ਰਹੇਗੀ। 

 

ਵਿਸ਼ਵ ਕੱਪ ਵਿੱਚ ਭਾਰਤੀ ਟੀਮ ਪਾਕਿਸਤਾਨ ਤੋਂ ਇਕ ਵਾਰ ਵੀ ਨਹੀਂ ਹਾਰੀ ਹੈ। ਦੋਵੇਂ ਟੀਮਾਂ ਵਿਸ਼ਵ ਕੱਪ ਵਿੱਚ ਹੁਣ ਤੱਕ 6 ਵਾਰ ਇੱਕ-ਦੂਜੇ ਨਾਲ ਟਕਰਾਈਆਂ ਹਨ ਅਤੇ ਹਰ ਵਾਰ ਭਾਰਤੀ ਟੀਮ ਨੇ ਆਪਣੇ ਇਸ ਪੱਕੇ ਵਿਰੋਧੀ ਨੂੰ ਪਟਖਨੀ ਦਿੱਤੀ ਹੈ।


'ਫੈਂਟਸੀ ਖੇਲ' ਆਪਣੇ 11 ਦੇ ਲਾਂਚ ਲਈ ਇਥੇ ਪੁੱਜੇ ਕਪਿਲ ਤੋਂ ਜਦੋਂ ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਉਮੀਦ ਪ੍ਰਗਟਾਈ ਕਿ ਭਾਰਤ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰਖੇਗਾ। ਅਤੇ ਇਸ ਟੂਰਨਾਮੈਂਟ ਵਿੱਚ 7ਵੀਂ ਵਾਰ ਪਾਕਿਸਤਾਨ ਨੂੰ ਹਰਾਵੇਗਾ। 

 

ਭਾਰਤ ਦੇ 1983 ਦੀ ਵਿਸ਼ਵ ਚੈਂਪੀਅਨ ਟੀਮ ਦੇ ਕਪਤਾਨ ਨੇ ਕਿਹਾ ਕਿ ਅਸੀਂ ਚਾਹਾਂਗੇ ਕਿ ਇਹ ਟੀਮ ਆਪਣੀ ਕਾਬਲੀਅਤ 'ਤੇ ਖੇਡੇ। ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਟੀਮ ਇਹ ਮੈਚ ਜਿੱਤੇਗੇ, ਅਸੀਂ ਜ਼ਰੂਰ ਜਿੱਤਾਂਗੇ ਕਿਉਂਕਿ ਇਹ ਟੀਮ ਬਹੁਤ ਵਧੀਆ ਕ੍ਰਿਕਟ ਖੇਡ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019 India will definitely beat Pakistan again believes Kapil Dev