World Cup 2019 LIVE: ਵਿ਼ਸ਼ਵ ਕੱਪ 2019 ਦੇ ਮੀਂਹ ਦੇ ਮੌਸਮ ਦੌਰਾਨ ਸੈਮੀਫਾਈਨਲ ਮੁਕਾਬਲੇ ਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ। ਜਵਾਬ ਚ ਭਾਰਤੀ ਪਾਰੀ ਮੁਸ਼ਕਲਾਂ ਚ ਨਜ਼ਰ ਆ ਰਹੀ ਹੈ। ਸਿਫਰ 5 ਦੌੜਾਂ ’ਤੇ ਭਾਰਤ ਨੇ ਆਪਣੇ 3 ਸਿਖਰਲੇ ਬੱਲੇਬਾਜ਼ ਗੁਆ ਦਿੱਤੇ ਹਨ।
ਸਮਾਚਾਰ ਲਿਖੇ ਜਾਣ ਤਕ ਭਾਰਤ 44 ਓਵਰਾਂ ਤੋਂ ਬਾਅਦ 6 ਵਿਕੇਟਾ ਦੇ ਨੁਕਸਾਨ ’ਤੇ 177 ਦੌੜਾਂ ਹੀ ਬਣਾ ਸਕਿਆ ਹੈ। ਮੈਦਾਨ ਚ ਮਹਿੰਦਰ ਸਿੰਘ ਧੋਨੀ (29) ਅਤੇ ਰਵਿੰਦਰ ਜਡੇਜਾ (59) ਡਟੇ ਹੋਏ ਹਨ।
ਇਸ ਤੋਂ ਪਹਿਲਾਂ ਵਿਸ਼ਵ ਕੱਪ ਫ਼ਾਈਨਲ ਮੁਕਾਬਲੇ ਚ ਪੁੱਜਣ ਲਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਚਾਰ ਓਵਰਾਂ ਚ ਹੀ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਸਿਖਰਲੇ 3 ਬੱਲੇਬਾਜ਼ ਗੁਆ ਦਿੱਤੇ।
ਦੂਜੇ ਓਵਰ ਚ ਰੋਹਿਤ ਸ਼ਰਮਾ (1), ਤੀਜੇ ਓਵਰ ਚ ਵਿਰਾਟ ਕੋਹਲੀ (1) ਅਤੇ ਚੌਥੇ ਓਵਰ ਚ ਕੇ ਐਲ ਰਾਹੁਲ (1) ਤੁਰਦੇ ਬਣੇ। ਮੈਟ ਹੈਨਰੀ ਅਤੇ ਟ੍ਰੇਂਟ ਬੋਲਟ ਦੀ ਜੋੜੀ ਨੇ 10ਵੇਂ ਓਵਰ ਚ ਦਿਨੇਸ਼ ਕਾਰਤਿਕ (6) ਨੂੰ ਵੀ ਪਵੇਲੀਅਨ ਦੀ ਰਾਹ ਦਿਖਾ ਦਿੱਤਾ।
.