ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ: ਹਰਭਜਨ ਸਿੰਘ

ਤਜਰਬੇਕਾਰ ਆਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪਾਕਿਸਤਾਨੀ ਟੀਮ ਕੋਲ 16 ਜੂਨ ਨੂੰ ਭਾਰਤ ਖਿਲਾਫ ਹੋਣ ਵਾਲੇ ਵਿਸ਼ਵ ਕੱਪ (ICC World Cup 2019) ਮੈਚ ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ਼ ਅਹਿਮਦ ਦੀ ਅਗਵਾਈ ਮੌਜੂਦਾ ਟੀਮ ਤਜਰਬੇ ਦੀ ਘਾਟ ਹੈ।

 

ਹਰਭਜਨ ਨੇ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਕਿਹਾ, "ਪਾਕਿਸਤਾਨ ਦੀ ਲਹਿ ਬਹੁਤੀ ਵਧੀਆ ਨਹੀਂ ਹੈ ਤੇ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ, "ਪਿਛਲੇ ਦੌਰ ਪਾਕਿਸਤਾਨੀ ਟੀਮ ਨੂੰ ਹਰਾਉਣਾ ਮੁਸ਼ਕਲ ਸੀ ਪਰ ਮੌਜੂਦਾ ਟੀਮ ਭਾਰਤ ਖਿਲਾਫ 10 ਚੋਂ 9 ਵਾਰ ਹਾਰ ਜਾਵੇਗੀ। ਉਨ੍ਹਾਂ ਕਿਹਾ, "ਕੋਈ ਮੌਕਾ ਹੀ ਨਹੀਂ ਹੈ।"

 

ਦੱਸਣਯੋਗ ਹੈ ਕਿ ਵਿਸ਼ਵ ਕੱਪ ਦੇ ਇਤਿਹਾਸ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਤੱਕ 6 ਵਾਰ ਟੱਕਰ ਹੋਈ ਹੈ ਦਿਲਚਸਪ ਗੱਲ ਇਹ ਹੈ ਕਿ ਟੀਮ ਇੰਡੀਆ ਕਦੇ ਵੀ ਵਿਸ਼ਵ ਕੱਪ ਪਾਕਿਸਤਾਨ ਤੋਂ ਹਾਰੀ ਨਹੀਂ ਹੈ। ਟੀਮ ਇੰਡੀਆ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ਖਿਲਾਫ ਖੇਡੇ ਗਏ ਸਾਰੇ 6 ਮੈਚ ਜਿੱਤੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019 Pakistan do not have ability to beat India says Harbhajan Singh