ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਮੀਂਹ ਕਾਰਨ ਰਿਜ਼ਰਵ-ਡੇ ’ਤੇ ਟਲ਼ਿਆ ਸੈਮੀਫ਼ਾਈਨਲ

ਭਾਰਤ-ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਖੇਡਿਆ ਗਿਆ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫ਼ਾਈਨਲ ਮੀਂਹ ਕਾਰਨ ਰੋਕ ਦਿੱਤਾ ਗਿਆ ਤੇ ਰਿਜ਼ਰਵ-ਡੇ ’ਤੇ ਟਲ਼ ਗਿਆ ਹੈ। ਮਤਲਬ ਨਿਊਜ਼ੀਲੈਂਡ ਟੀਮ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਆਪਣੇ ਅੱਜ ਦੇ ਸਕੋਰ ਤੋਂ ਖੇਡਣਾ ਸ਼ੁਰੂ ਕਰੇਗੀ।

 

ਮੈਨਚੈਸਟਰ ਚ ਖੇਡੇ ਗਏ ਇਸ ਮੈਚ ਚ ਖੇਡ ਰੋਕੇ ਜਾਣ ਤਕ ਮੈਚ ਭਾਰਤੀ ਟੀਮ ਦਾ ਪਾਸਾ ਭਾਰੀ ਸੀ। ਕੀਵੀ ਟੀਮ 46.1 ਓਵਰਾਂ ਮਗਰੋਂ 5 ਵਿਕੇਟਾਂ ਦੇ ਨੁਕਸਾਨ ’ਤੇ 211 ਦੌੜਾਂ ਹੀ ਬਣਾ ਸਕੀ ਸੀ। ਰਾਸ ਟੇਲਰ (67) ਅਤੇ ਟਾਮ ਲਾਥਮ (3) ਕ੍ਰੀਜ ’ਤੇ ਮੌਜੂਦ ਸਨ।

 

ਲਗਾਤਾਰ ਮੀਂਹ ਅਤੇ ਗਿੱਲੇ ਮੈਦਾਨ ਕਾਰਨ ਇਹ ਫੈਸਲਾ ਲਿਆ ਗਿਆ ਕਿ ਇਹ ਮੈਚ ਰਿਜ਼ਰਵ ਡੇ ਤੇ ਪੂਰਾ ਕੀਤਾ ਜਾਵੇਗਾ। ਬੁੱਧਵਾਰ ਨੂੰ ਨਿਊਜ਼ੀਲੈਂਡ ਬਚੇ ਹੋਏ 3.5 ਓਵਰ ਵੀ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਪੂਰੇ 50 ਓਵਰ ਖੇਡਣ ਦਾ ਮੌਕਾ ਵੀ ਮਿਲੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: Semi-finals held on the Reserve-Day due to rain