ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ: ਫਾਈਨਲ 'ਚ ਹਾਰੀ ਮੰਜੂ ਰਾਣੀ, ਜਿੱਤਿਆ ਚਾਂਦੀ ਦਾ ਤਮਗ਼ਾ

ਭਾਰਤ ਦੀ ਮੰਜੂ ਰਾਣੀ ਨੂੰ ਇੱਥੇ ਜਾਰੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਐਤਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੂਸ ਦੀ ਏਕਾਤੇਰਿਨਾ ਪਾਲਟਸੇਵਾ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਛੇਵੀਂ ਦਰਜਾ ਪ੍ਰਾਪਤ ਮੰਜੂ ਨੂੰ 48 ਕਿੱਲੋ ਵਰਗ ਦੇ ਫਾਈਨਲ ਵਿੱਚ 4-1 ਨਾਲ ਹਰਾਇਆ।

 

ਦੂਸਰੀ ਦਰਜਾ ਪ੍ਰਾਪਤ ਪਾਲਟਸੇਵਾ ਖ਼ਿਲਾਫ਼ ਮਿਲੀ ਇਸ ਹਾਰ ਤੋਂ ਬਾਅਦ ਮੰਜੂ ਨੂੰ ਚਾਂਦੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ। ਪੰਜ ਜੱਜਾਂ ਨੇ ਮੇਜ਼ਬਾਨ ਰੂਸ ਦੀ ਖਿਡਾਰੀ ਦੇ ਹੱਕ ਵਿੱਚ 29-28, 29-28, 30-27, 30-27, 28-29 ਨਾਲ ਫੈਸਲਾ ਸੁਣਾਇਆ।

 

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ: ਲਵਲਿਨਾ-ਜਮੁਨਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ


18 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਮਹਿਲਾ ਮੁੱਕੇਬਾਜ਼ ਨੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ।

 

ਸਟ੍ਰਾਂਜ਼ਾ ਕੱਪ ਦੀ ਚਾਂਦੀ ਤਮਗ਼ਾ ਜੇਤੂ ਮੰਜੂ ਤੋਂ ਪਹਿਲਾਂ ਐਮ ਸੀ ਮੈਰੀ ਕਾਮ ਸਾਲ 2001 ਵਿੱਚ ਆਪਣੇ ਡੈਬਿਊ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਸੀ।

 

 

ਮੰਜੂ ਦੇ ਇਸ ਮੁਕਾਬਲੇ ਨਾਲ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤੀ ਮੁਹਿੰਮ ਸਮਾਪਤ ਹੋ ਗਈ ਹੈ।  ਭਾਰਤ ਨੇ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ। ਕਾਂਸੀ ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ, ਜਮੁਨਾ ਬੋਰੋ ਅਤੇ ਲਵਲੀਨਾ ਬੋਗੋਰਹਨ ਨੇ ਜਿੱਤਿਆ ਹੈ। ਇਹ ਤਿੰਨੋਂ ਸ਼ਨੀਵਾਰ ਨੂੰ ਆਪਣੇ ਸੈਮੀਫਾਈਨਲ ਮੁਕਾਬਲੇ ਹਾਰ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:world women boxing championship final me haari manju rahi jeeta silver medal