ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ’ਚ ਸ਼ਾਮਲ ਹੋਏ ਬਬੀਤਾ ਅਤੇ ਮਹਾਂਵੀਰ ਫੋਗਾਟ

ਭਾਜਪਾ ’ਚ ਸ਼ਾਮਲ ਹੋਏ ਬਬੀਤਾ ਅਤੇ ਮਹਾਂਵੀਰ ਫੋਗਾਟ

ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਖੇਡ ਨਾਲ ਜੁੜੀ ਦੋ ਹੋਰ ਸ਼ਖਸੀਅਤਾਂ ਸ਼ਾਮਲ ਹੋ ਗਈਆਂ। ਮਹਿਲਾ ਪਹਿਲਵਾਨ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਕੋਚ ਅਤੇ ਪਿਤਾ ਮਹਾਂਵੀਰ ਫੋਗਾਟ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਹ ਅੱਜ ਹਰਿਆਣਾ ਭਵਨ ਦਿੱਲੀ ਵਿਖੇ ਭਾਜਪਾ ਵਿਚ ਸ਼ਾਮਲ ਹੋਏ।

 

ਮਹਾਂਵੀਰ ਫੋਗਾਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੈਂ ਅਤੇ ਮੇਰੀ ਧੀ ਦੋਵੇਂ ਭਾਜਪਾ ਵਿਚ ਸ਼ਾਮਲ ਹੋ ਗਏ ਹਾਂ। 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਵੀ ਭਾਜਪਾ ਨਾਲ ਜੁੜੇ ਸਨ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਂਵੀਰ ਫੋਗਾਟ ਨੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਜੇਜੇਪੀ ਦੇ ਖੇਡ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਸੀ।  ਜੇਜੇਪੀ ਲਈ ਇਹ ਅਹਿਮ ਕਾਮਯਾਬੀ ਮੰਨੀ ਜਾ ਰਹੀ ਸੀ।

 

ਕਾਮਨਵੈਲਥ ਗੇਮ ਵਿਚ ਦੋ ਸੋਨ ਅਤੇ ਇਕ ਸਿਲਵਰ ਤਗਮਾ ਆਪਣੇ ਨਾਮ ਕਰ ਚੁੱਕੀ ਬਬੀਤਾ ਫੋਗਾਟ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਦਾ ਜ਼ੋਰਦਾਰ ਸਮਰਥਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wrestler Babita Phogat father Mahavir will join Haryana BJP here is how mahavir phogat reacted on this