2011 ਵਿਸ਼ਵ ਕੱਪ ਦੇ ਨਾਇਕ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਭਾਰਤ ਦੇ ਵਿਸ਼ਵ ਕੱਪ (ICC World Cup 2019) ਤੋਂ ਬਾਹਰ ਹੋਣ ਲਈ ਮਹਿੰਦਰ ਸਿੰਘ ਧੋਨੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ਖੇਗੇ ਗਏ ਸੈਮੀਫ਼ਾਈਨਲ ਮੈਚ ਚ 240 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਟੀਚੇ ਤੋਂ 18 ਦੌੜਾਂ ਦੂਰ ਰਹਿ ਗਿਆ ਸੀ।
ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਨੇ ਧੋਨੀ ਦੀ ਰਣਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਡੈਥ ਓਵਰਾਂ ਚ ਬਹੁਤ ਹੋਲੀ ਖੇਡਿਆ ਤੇ ਧੋਨੀ ਨੇ ਹੀ ਰਵਿੰਦਰ ਜਡੇਜਾ ’ਤੇ ਦਬਾਅ ਵਧਾ ਦਿੱਤਾ।
ਯੋਗਰਾਜ ਨੇ NNIS ਸਪੋਰਟਸ ਨਾਲ ਗੱਲਬਾਤ ਕਰਦਿਆਂ ਕਿਹਾ, ਸਿਰਫ ਰਵਿੰਦਰ ਜਡੇਜਾ ਅਜਿਹਾ ਖਿਡਾਰੀ ਰਿਹਾ ਜਿਸ ਨੇ ਮੈਦਾਨ ਤੇ ਆਉਂਦੇ ਹੀ ਵੱਡੇ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਧੋਨੀ ਨੂੰ ਉਸ ਦਿਨ ਕੀ ਹੋ ਗਿਆ। ਕੀ ਤੁਸੀਂ ਡਰੇ ਹੋਏ ਸੀ। ਧੋਨੀ ਦੀ ਹੋਲੀ ਖੇਡ ਕਾਰਨ ਵੱਡਾ ਫਰਕ ਪੈਦਾ ਹੋਇਆ।
ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਲੈਣ ਲਈ ਵੀ ਧੋਨੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਧੋਨੀ ਵਰਗੇ ਲੋਕ ਸਦਾ ਨਹੀਂ ਰਹਿਣਗ, ਗੰਦਗੀ ਹਮੇਸ਼ਾ ਨਹੀਂ ਰਹਿੰਦੀ।
.