ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰੇਲੂ ਹਿੰਸਾ ਮਾਮਲੇ 'ਚ ਯੁਵਰਾਜ ਸਿੰਘ ਨੂੰ ਮਿਲੀ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

ਸਾਬਕਾ ਭਾਰਤੀ ਕ੍ਰਿਕਟਰ ਕ੍ਰਿਕਟਰ ਯੁਵਰਾਜ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਗਿਆ ਸੀ। ਯੁਵੀ ਦੇ ਪਰਿਵਾਰ ਵਾਲਿਆਂ ਨੇ ਹੁਣ ਦੱਸਿਆ ਹੈ ਕਿ ਮਾਮਲਾ ਹੁਣ ਸੁਲਝ ਗਿਆ ਹੈ। ਇਸ ਮਾਮਲੇ ਵਿੱਚ ਕ੍ਰਿਕਟਰ ਦਾ ਨਾਮ ਗ਼ਲਤ ਕਾਰਨਾਂ ਕਰਕੇ ਖਿੱਚਿਆ ਗਿਆ ਸੀ। ਯੁਵੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮੁਲਜ਼ਮ ਦੇ ਮੁਆਫ਼ੀ ਮੰਗਣ ਤੋਂ ਬਾਅਦ ਹਾਲ ਹੀ ਵਿੱਚ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।


ਪਰਿਵਾਰ ਨੇ ਕਿਹਾ ਕਿ ਯੁਵਰਾਜ ਹੁਣ ਸੁੱਖ ਦਾ ਸਾਹ ਲੈ ਸਕਦੇ ਹਨ। ਜ਼ੋਰਾਵਰ ਤੋਂ ਵੱਖ ਰਹਿ ਰਹੀ ਉਸ ਦੀ ਪਤਨੀ ਆਕਾਂਸ਼ਾ ਸ਼ਰਮਾ ਨੇ ਯੁਵਰਾਜ ਵਿਰੁਧ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ।

 

4 ਮਹੀਨੇ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਕਾਂਸ਼ਾ ਅਤੇ ਜ਼ੋਰਾਵਰ ਵਿਚਕਾਰ ਇਸ ਮਹੀਨੇ ਤਲਾਕ ਹੋ ਗਿਆ। ਆਕਾਂਸ਼ਾ ਨੇ ਯੁਵਰਾਜ ਅਤੇ ਉਸ ਦੇ ਪਰਿਵਾਰ ਵਿਰੁਧ ਝੂਠੇ ਦੋਸ਼ ਲਗਾਉਣ ਲਈ ਮੁਆਫ਼ੀ ਵੀ ਮੰਗੀ।

 

ਯੁਵਰਾਜ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਪਣੇ ਵਿਰੁਧ ਕਾਨੂੰਨ ਦੀ ਪ੍ਰਕਿਰਿਆ ਤੋਂ ਬੱਚਣ ਦਾ ਕੋਈ ਤਰੀਕਾ ਨਾ ਹੋਣ ਕਾਰਨ ਆਕਾਂਸ਼ਾ ਸ਼ਰਮਾ ਨੇ ਮੁਆਫ਼ੀ ਮੰਗ ਲਈ ਹੈ ਅਤੇ ਮੰਨਿਆ ਹੈ ਕਿ ਉਸ ਦੇ ਸਾਰੇ ਦੋਸ਼ ਝੂਠੇ ਅਤੇ ਗ਼ਲਤ ਸਨ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ।

 

ਕ੍ਰਿਕਟਰ ਯੁਵਰਾਜ ਸਿੰਘ ਦਾ ਭਰਜਾਈ ਆਕਾਂਸ਼ਾ ਨੇ ਅਕਤੂਬਰ 2017 ਵਿੱਚ ਗੁਰੂਗ੍ਰਾਮ ਅਦਾਲਤ ਵਿੱਚ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਯੁਵਰਾਜ ਅਤੇ ਉਸ ਦੀ ਮਾਂ ਸ਼ਬਨਮ ਨੂੰ ਦੋਸ਼ੀ ਬਣਾਇਆ ਗਿਆ ਸੀ।

 

ਪਰਿਵਾਰ ਨੇ ਕਿਹਾ ਕਿ ਫਾਇਦਾ ਉਠਾਉਣ ਦੀ ਉਮੀਦ ਨਾਲ ਨਿੱਜੀ ਨੁਕਸਾਨਦੇਹ ਕਾਰਨਾਂ ਕਰਕੇ ਯੁਵਰਾਜ ਦੀ ਇੱਜ਼ਤ ਨੂੰ ਦਾਅ ਉੱਤੇ ਲਾਇਆ ਗਿਆ। ਸਾਨੂੰ ਇਕ ਵਾਰ ਫਿਰ ਯੁਵਰਾਜ ਉੱਤੇ ਮਾਣ ਹੈ ਜਿਸ ਨੇ ਹਮੇਸ਼ਾ ਪ੍ਰਮਾਤਮਾ ਅਤੇ ਇਸ ਮਹਾਨ ਦੇਸ਼ ਦੀ ਨਿਆਂਪਾਲਿਕਾ ਵਿੱਚ ਅਟੁੱਟ ਵਿਸ਼ਵਾਸ ਨਾਲ ਵਾਪਸੀ ਕਰਨ ਦਾ ਫ਼ੈਸਲਾ ਕੀਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj can heal now says family after domestic violence case closed against cricketer and his family