ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਕੱਪ 2019 ਲਈ ਟੀਮ ਦਾ ਹਿੱਸਾ ਨਹੀਂ ਹੋਣਗੇ ਯੁਵਰਾਜ ਤੇ ਰੈਨਾ

ਵਰਲਡ ਕੱਪ 2019 'ਚ ਨਹੀਂ ਟੀਮ ਦਾ ਹਿੱਸਾ ਨਹੀਂ ਹੋਣਗੇ ਯੁਵਰਾਜ ਤੇ ਰੈਨਾ

ਚੋਣਕਾਰਾਂ ਨੇ ਵੈਸਟਇੰਡੀਜ਼ ਵਿਰੁੱਧ ਬਾਕੀ ਬਚੇ ਤਿੰਨ ਇੱਕ ਰੋਜ਼ਾ ਮੈਚਾਂ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ।ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੱਕ ਬਿਆਨ ਜਾਰੀ ਕਰਕੇ ਟੀਮ ਦੀ ਘੋਸ਼ਣਾ ਕੀਤੀ। ਨਾਲ ਹੀ ਲਗਭਗ ਮੁਹਰ ਲੱਗ ਗਈ ਕਿ ਕੁਝ ਖਿਡਾਰੀ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡਣ ਦੇ ਯੋਗ ਨਹੀਂ ਹੋਣਗੇ। ਆਓ ਇਨ੍ਹਾਂ ਖਿਡਾਰੀਆਂ ਦੀ ਸੂਚੀ ਵੇਖੀਏ ...

 

ਰਵੀਚੰਦਰਨ ਅਸ਼ਵਿਨ

ਰਵੀ ਅਸ਼ਵਿਨ ਹੁਣ ਸਿਰਫ ਟੈਸਟ ਸਪਿਨਰ ਬਣ ਗਿਆ ਹੈ ਕਿਉਂਕਿ ਨੌਜਵਾਨ ਸਪਿਨਰਾਂ ਚਾਹਲ ਤੇ ਕੁਲਦੀਪ ਯਾਦਵ ਲਗਾਤਾਰ ਚੰਗਾ ਖੇਡ ਦਿਖਾ ਰਹੇ ਹਨ। ਪਿਛਲੇ ਸਾਲ ਵੈਸਟਇੰਡੀਜ਼ ਖ਼ਿਲਾਫ਼ ਅਸ਼ਵੀਨ ਨੇ ਆਪਣਾ ਆਖਰੀ ਮੈਚ ਖੇਡਿਆ ਸੀ.। ਵਿਸ਼ਵ ਕੱਪ ਲਈ ਅਸ਼ਵਿਨ ਦੀ ਚੋਣ ਮੁਸ਼ਕਿਲ ਲੱਗ ਰਹੀ ਹੈ।

 

ਸੁਰੇਸ਼ ਰੈਨਾ

ਸੁਰੇਸ਼ ਰੈਨਾ, ਜਿਸ ਨੇ 2005 ਵਿਚ ਸ਼੍ਰੀਲੰਕਾ ਵਿਰੁੱਧ ਆਪਣਾ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਨੂੰ ਭਾਰਤੀ ਕ੍ਰਿਕਟ ਵਿੱਚ ਕਿਸੇ ਹੋਰ ਖਿਡਾਰੀ ਨਾਲੋਂ ਜ਼ਿਆਦਾ ਮੌਕੇ ਦਿੱਤੇ ਗਏ ਹਨ। ਉਸ ਨੇ ਨਾ ਤਾਂ ਵਿਜੈ ਹਜਾਰੇ ਟਰਾਫੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਨਾ ਹੀ ਦੇਵਧਰ ਟ੍ਰਾਫੀ ਵਿੱਚ ਰੈਨਾ ਕਮਾਲ ਦਿਖਾ ਪਾਇਆ।

 

ਅਜਿੰਕਿਆ ਰਹਾਣੇ

ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਲੰਬੇ ਸਮੇਂ ਤੋਂ ਇੱਕ ਰੋਜ਼ਾ ਟੀਮ ਤੋਂ ਬਾਹਰ ਚੱਲ ਰਹੇ ਹਨ. ਰਹਾਣੇ ਦੀ ਵਰਤਮਾਨ ਫਾਰਮ ਨੂੰ ਦੇਖਦੇ ਹੋਏ, ਵਿਸ਼ਵ ਕੱਪ ਲਈ ਵਾਪਸੀ ਮੁਸ਼ਕਲ ਹੁੰਦੀ ਜਾ ਰਹੀ ਹੈ।

 

ਯੁਵਰਾਜ ਸਿੰਘ

ਯੁਵਰਾਜ ਸਿੰਘ, ਜਿਸ ਨੇ 2007 ਅਤੇ 2011 ਦੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਜਿਤਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ,  ਲਗਾਤਾਰ ਟੀਮ ਵਿੱਚ ਵਾਪਸੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨੂੰ ਵਿਚਾਲੇ ਕੁਝ ਮੌਕੇ ਵੀ ਮਿਲੇ ਸਨ ਪਰ ਉਹ ਮੌਕਿਆਂ ਦਾ ਫ਼ਾਇਦਾ ਚੁੱਕਣ ਵਿੱਚ ਕਾਮਯਾਬ ਨਹੀਂ ਹੋਏ। ਯੁਵਰਾਜ ਦੀ ਟੀਮ ਵਿੱਚ ਵਾਪਸੀ ਮੁਸ਼ਕਲ ਲੱਗ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:yuvraj singh and suresh raina will not be part of indian team world cup squad