ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਯੁਵਰਾਜ ਸਿੰਘ ਕਰ ਰਿਹੈ ਸੰਨਿਆਸ 'ਤੇ ਵਿਚਾਰ, BCCI ਤੋਂ ਕਰ ਸਕਦੇ ਹਨ ਇਹ ਮੰਗ

ਇੰਝ ਲੱਗ ਰਿਹਾ ਹੈ ਕਿ ਯੁਵਰਾਜ ਸਿੰਘ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੀ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡਣ ਦੀ ਸੰਭਾਵਨਾ ਹੁਣ ਨਹੀਂ ਹੈ। ਅਜਿਹੇ ਵਿੱਚ ਉਹ ਹੁਣ ਆਈਸੀਸੀ ਤੋਂ ਪ੍ਰਵਾਨਿਤ ਵਿਦੇਸ਼ੀ ਟੀ-20 ਲੀਗ ਵਿੱਚ ਫ੍ਰੀਲਾਂਸ ਕ੍ਰਿਕਟਰ ਦੇ ਤੌਰ ਉੱਤੇ ਖੇਡ ਸਕਦੇ ਹਨ।

 

ਸੀਮਿਤ ਓਵਰਾਂ ਦੇ ਭਾਰਤ ਦੇ ਸਭ ਤੋਂ ਸਫ਼ਲ ਕ੍ਰਿਕਟਰਾਂ ਵਿੱਚੋਂ ਇੱਕ ਯੁਵਰਾਜ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਆਈਸੀਸੀ ਦੀ ਪ੍ਰਵਾਨਗੀ ਵਾਲੀ ਵਿਦੇਸ਼ੀ ਟੀ -20 ਲੀਗ ਵਿਚ ਫ੍ਰੀਲਾਂਸ ਕ੍ਰਿਕਟਰ ਦੇ ਤੌਰ ਉੱਤੇ ਖੇਡਣ ਦਾ ਮਨ ਬਣਾ ਸਕਦੇ ਹਨ।

 

ਪੰਜਾਬ ਦੇ ਖੱਬੇ ਹੱਥ ਦੇ ਬੱਲੇਬਾਜ਼ ਬੀਸੀਸੀਆਈ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਆਖ਼ਰੀ ਫ਼ੈਸਲਾ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਯੁਵਰਾਜ ਨੇ ਮੰਨ ਕਰ ਲਿਆ ਹੈ ਕਿ ਹੁਣ ਭਾਰਤ ਵੱਲੋਂ ਖੇਡਣਾ ਸੰਭਵ ਨਹੀਂ ਹੈ।

 

 

ਬੀਸੀਸੀਆਈ ਦੇ ਸੂਤਰਾਂ ਨੇ ਐਤਵਾਰ ਨੂੰ ਪੀ.ਟੀ.ਆਈ. ਨੂੰ ਦੱਸਿਆ ਕਿ ਯੁਵਰਾਜ ਸਿੰਘ ਕੌਮਾਂਤਰੀ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਸੋਚ ਰਿਹਾ ਹੈ। ਉਸ ਨੇ ਬੀਸੀਸੀਆਈ ਨਾਲ ਗੱਲ ਕਰਨ ਅਤੇ  ਜੀਟੀ-20 (ਕੈਨੇਡਾ), ਆਇਰਲੈਂਡ ਵਿੱਚ ਯੂਰੋ ਟੀ-20 ਸਲੈਮ ਅਤੇ ਹਾਲੈਂਡ ਵਿੱਚ ਖੇਡਣ ਉੱਤੇ ਜ਼ਿਆਦਾ ਸਪੱਸ਼ਟਤਾ ਮੰਗਣ ਦੀ ਉਮੀਦ ਹੈ ਕਿਉਂਕਿ ਉਸ ਕੋਲ ਪੇਸ਼ਕਸ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh considering retirement may seek BCCI permission to play private T20 leagues