ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਨੂੰ ਸੰਨਿਆਸ ਲੈਣਾ ਚਾਹੀਦਾ ਜਾਂ ਨਹੀਂ, ਜਾਣੋ ਯੁਵਰਾਜ ਸਿੰਘ ਨੇ ਕੀ ਕਿਹਾ 

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਇਸ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰੇਕ 'ਤੇ ਹਨ। ਵਰਲਡ ਕੱਪ ਤੋਂ ਲੈ ਕੇ ਹੁਣ ਤੱਕ ਇਸ ਬਾਰੇ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਧੋਨੀ ਆਪਣੀ ਰਿਟਾਇਰਮੈਂਟ ਬਾਰੇ ਕਦੋਂ ਤੱਕ ਫ਼ੈਸਲਾ ਲੈਣਗੇ।

 

ਕੁਝ ਦਿੱਗਜ਼ ਕ੍ਰਿਕਟਰਾਂ ਨੇ ਕਿਹਾ ਹੈ ਕਿ ਧੋਨੀ ਨੂੰ ਹੁਣ ਸੰਨਿਆਸ ਲੈਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ, ਜਦਕਿ ਕੁਝ ਦਿੱਗਜ਼ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਧੋਨੀ ਵਿੱਚ ਅਜੇ ਵੀ ਕਾਫ਼ੀ ਕ੍ਰਿਕਟ ਬਚੀ ਹੈ ਅਤੇ ਉਸ ਦਾ ਸੰਨਿਆਸ ਲੈਣ ਦਾ ਫ਼ੈਸਲਾ ਉਸ ਉੱਤੇ ਛੱਡ ਦੇਣਾ ਚਾਹੀਦਾ ਹੈ। ਇਸ ਦੌਰਾਨ ਯੁਵਰਾਜ ਸਿੰਘ ਨੇ ਪਹਿਲੀ ਵਾਰ ਧੋਨੀ ਦੀ ਰਿਟਾਇਰਮੈਂਟ ਬਾਰੇ ਹੋਈਆਂ ਚਰਚਾਵਾਂ ਵੱਲ ਆਪਣਾ ਪੱਖ ਰੱਖਿਆ ਹੈ।

ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ, ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਧੋਨੀ ਲਈ ਇਹ ਸਥਿਤੀ ਕਾਫ਼ੀ ਅਨਫੇਅਰ ਹੈ। ਯੁਵੀ ਦਾ ਮੰਨਣਾ ਹੈ ਕਿ ਧੋਨੀ ਨੇ ਭਾਰਤੀ ਕ੍ਰਿਕਟ ਲਈ ਬਹੁਤ ਕੁਝ ਕੀਤਾ ਹੈ ਅਤੇ ਅਜਿਹੀ ਸਥਿਤੀ ਵਿੱਚ ਉਸ ਨੂੰ ਹੀ ਆਪਣੇ ਕੈਰੀਅਰ ਬਾਰੇ ਫ਼ੈਸਲਾ ਲੈਣ ਦੇਣ ਚਾਹੀਦਾ ਹੈ। ਯੁਵੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਨਾਲ ਗ਼ਲਤ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਨੇ ਭਾਰਤੀ ਕ੍ਰਿਕਟ ਲਈ ਬਹੁਤ ਕੁਝ ਕੀਤਾ ਹੈ। ਉਹ ਸਭ ਤੋਂ ਸਫ਼ਲ ਭਾਰਤੀ ਕਪਤਾਨ ਰਿਹਾ ਹੈ, ਇਸ ਲਈ ਤੁਹਾਨੂੰ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਦੋਂ ਜਾਣਾ ਚਾਹੁੰਦੇ ਹਨ। ਜੇ ਉਹ ਅਜੇ ਵੀ ਖੇਡਣਾ ਚਾਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਦੇ ਫ਼ੈਸਲੇ ਦਾ ਆਦਰ ਕਰਨਾ ਚਾਹੀਦਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh has his say on MS Dhoni s retirement rumours