ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਜਾਂ ਵਿਰਾਟ ਨਹੀਂ, ਸਗੋਂ ਇਸ ਖਿਡਾਰੀ ਨੂੰ ਗੂਗਲ 'ਤੇ ਕੀਤਾ ਗਿਆ ਸੱਭ ਤੋਂ ਵੱਧ ਸਰਚ

ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਰਹੇ ਮਿਡਲ ਆਰਡਰ ਬੱਲੇਬਾਜ਼ ਯੁਵਰਾਜ ਸਿੰਘ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਜਨਮੇ ਯੁਵਰਾਜ ਨੇ ਉਂਜ ਤਾਂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਦੀ ਥਾਂ ਹੁਣ ਵੀ ਬਰਕਰਾਰ ਹੈ। ਯੁਵਰਾਜ ਇਸ ਸਾਲ ਇੰਟਰਨੈਟ 'ਤੇ ਸੱਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਭਾਰਤੀ ਖਿਡਾਰੀ ਹਨ। ਸਾਲ 2011 ਵਿਸ਼ਵ ਕੱਪ ਦੇ ਹੀਰੋ ਰਹੇ ਯੁਵਰਾਜ ਸਿੰਘ ਨੇ ਬੀਤੀ 10 ਜੂਨ ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਸੰਨਿਆਸ ਦੁਨੀਆ ਭਰ 'ਚ ਇੱਕ 'ਹਾਟ ਟੋਪਿਕ' ਬਣ ਗਿਆ।
 

ਯੁਵਰਾਜ ਨੇ ਕੈਨੇਡਾ ਟੀ20 ਬਲਾਸਟ 'ਚ ਖੇਡ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਹ ਮੁਕਾਬਲਾ ਖੇਡਣ ਵਾਲੇ ਯੁਵਰਾਜ ਪਹਿਲੇ ਭਾਰਤੀ ਖਿਡਾਰੀ ਸਨ। ਅਜਿਹੇ ਕਈ ਕਾਰਨਾਂ ਕਰ ਕੇ ਇਹ ਸਟਾਰ ਪਲੇਅਰ ਇਸ ਸਾਲ ਸੱਭ ਤੋਂ ਵੱਧ ਸਰਚ ਕੀਤਾ ਗਿਆ।
 

ਸਰਚ ਇੰਜਨ ਗੂਗਲ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 38 ਸਾਲਾ ਯੁਵਰਾਜ ਸਾਲ 2019 'ਚ ਦੇਸ਼ ਵਿੱਚ ਸੱਭ ਤੋਂ ਵੱਧ ਸਰਚ ਕੀਤੇ ਜਾਣ ਵਾਲੀਆਂ ਸ਼ਖਸੀਅਤਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਹੈ। ਇਸ ਸੂਚੀ 'ਚ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਹਿਲੇ ਅਤੇ ਗਾਇਕਾ ਲਤਾ ਮੰਗੇਸ਼ਕਰ ਨੂੰ ਦੂਜਾ ਸਥਾਨ ਮਿਲਿਆ।
 

ਯੁਵਰਾਜ ਦੇ ਵੱਡੇ ਰਿਕਾਰਡ :

2007 ਦਾ ਟੀ 20 ਵਿਸ਼ਵ ਕੱਪ ਸ਼ਾਇਦ ਹੀ ਕੋਈ ਭੁੱਲ ਸਕੇ, ਜਦੋਂ ਇੰਗਲੈਂਡ ਖਿਲਾਫ ਮੈਚ 'ਚ ਯੁਵਰਾਜ ਸਿੰਘ ਦੇ ਬੱਲੇ ਤੋਂ ਚੌਕੇ—ਛੱਕਿਆਂ ਦੀ ਬਾਰਸ਼ ਹੋਈ ਸੀ। ਉਨ੍ਹਾਂ ਸਟੁਅਰਟ ਬ੍ਰਾਡ ਦੇ ਓਵਰ ਦੀਆਂ 6 ਗੇਂਦਾਂ 'ਤੇ 6 ਛੱਕੇ ਜੜ ਦਿੱਤੇ। ਇਸ ਰਿਕਾਰਡ ਨੂੰ ਅਜੇ ਤੱਕ ਕੋਈ ਵੀ ਕ੍ਰਿਕਟਰ ਨਹੀਂ ਤੋੜ ਸਕਿਆ ਹੈ। 


2007 ਦਾ ਟੀ 20 ਵਿਸ਼ਵ ਕੱਪ ਹੀ ਉਨ੍ਹਾਂ ਟੀ 20 ਦੀ ਸਭ ਤੋਂ ਤੇਜ਼ ਹਾਫ ਸੈਂਚੁਰੀ ਵੀ ਲਗਾਈ ਸੀ । ਇੰਗਲੈਂਡ ਖਿਲਾਫ ਯੁਵੀ ਨੇ 12 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਪਾਰੀ ਦੇ ਦੌਰਾਨ ਯੁਵਰਾਜ ਨੇ 3 ਚੌਕੇ ਅਤੇ 7 ਅਸਮਾਨ ਨੂੰ ਛੂਹੰਦੇ ਛੱਕੇ ਲਗਾ ਕੇ 58 ਦੌੜਾਂ ਦੀ ਕਦੀ ਨਾ ਭੁੱਲਣ ਵਾਲੀ ਪਾਰੀ ਖੇਡੀ। ਉਨ੍ਹਾਂ ਦੇ ਇਸ ਕੌਮਾਂਤਰੀ ਰਿਕਾਰਡ ਨੂੰ ਅਜੇ ਤੱਕ ਕੋਈ ਵੀ ਖਿਡਾਰੀ ਨਹੀਂ ਤੋੜ ਸਕਿਆ ਅਤੇ ਭਵਿੱਖ 'ਚ ਵੀ ਇਸ ਰਿਕਾਰਡ ਦਾ ਟੁੱਟਣਾ ਨਾਮੁਮਕਿਨ ਹੈ। 


ਯੁਵਰਾਜ ਕ੍ਰਿਕਟ ਵਿਸ਼ਵ ਕੱਪ 2011 'ਚ ਮੈਨ ਆਫ ਦੀ ਟੂਰਨਾਮੈਂਟ ਵੀ ਰਹੇ ਸਨ।


ਕ੍ਰਿਕਟ ਵਿਸ਼ਵ ਕੱਪ 'ਚ 350 ਤੋਂ ਵੱਧ ਦੌੜਾਂ ਬਣਾਉਣ ਅਤੇ 15 ਵਿਕਟ ਲੈਣ ਵਾਲੇ ਯੁਵਰਾਜ ਪਹਿਲੇ ਆਲਰਾਊਂਡਰ ਹਨ।


ਯੁਵਰਾਜ ਨੂੰ 2012 'ਚ ਅਰਜੁਨ ਪੁਰਸਕਾਰ, 2014 'ਚ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ।


ਆਈ.ਪੀ.ਐਲ. ਟੂਰਨਾਮੈਂਟ 'ਚ ਉਨ੍ਹਾਂ ਦੀ ਸਭ ਤੋਂ ਜ਼ਿਆਦਾ 16 ਕਰੋੜ ਰੁਪਏ ਦੀ ਬੋਲੀ ਲੱਗ ਚੁੱਕੀ ਹੈ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਰਿਕਾਰਡ :

ਇੱਕ ਰੋਜ਼ਾ ਕ੍ਰਿਕਟ ਵਿੱਚ ਯੁਵਰਾਜ ਸਿੰਘ ਨੇ 304 ਮੈਚਾਂ ਵਿੱਚ 36.65 ਦੀ ਔਸਤ ਨਾਲ 14 ਸੈਂਕੜੇ ਅਤੇ 52 ਅਰਧ ਸੈਂਕੜੇ ਅਤੇ 8701 ਦੌੜਾਂ ਬਣਾਈਆਂ ਅਤੇ 111 ਵਿਕਟਾਂ ਲਈਆ।

ਟੀ-20 ਕ੍ਰਿਕਟ ਵਿੱਚ ਯੁਵਰਾਜ ਨੇ ਭਾਰਤ ਦੇ ਲਈ 58 ਮੈਚਾਂ ਵਿੱਚ 8 ਅਰਧ ਸੈਂਕੜੇ ਸਮੇਤ 1177 ਦੌੜਾਂ ਬਣਾਈਆਂ। ਇਸ ਫਾਰਮੈਟ 'ਚ ਯੁਵੀ 136.68 ਦੀ ਸਟਰਾਈਕ ਰੇਟ ਨਾਲ ਖੇਡੇ।

ਯੁਵਰਾਜ ਨੂੰ ਆਪਣੇ ਸਫ਼ਰ ਵਿੱਚ ਮਹਿਜ਼ 40 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ 33.93 ਦੀ ਔਸਤ ਨਾਲ 1900 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh most searched Indian sportsperson in 2019 on google