ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁਵਰਾਜ ਸਿੰਘ ਨੇ ਕਿਹਾ ਕੁਝ ਜਿਹਾ, ਮਾਂ ਦੀਆਂ ਅੱਖਾਂ ਤੋਂ ਛਲਕਣ ਲੱਗੇ ਆਂਸੂ

ਜਦੋਂ ਯੁਵਰਾਜ ਨੇ ਪਿਤਾ ਯੋਗਰਾਜ ਸਿੰਘ ਨੂੰ ਦੱਸਿਆ ਸਭ ਤੋਂ ਪਿਆਰਾ

 

ਅੰਤਰਰਾਸ਼ਟਰੀ ਕ੍ਰਿਕਟ ਵਿੱਚ 17 ਸਾਲ ਬਿਤਾਉਣ ਤੋਂ ਭਾਰਤੀ ਕ੍ਰਿਕਟ ਦੇ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ  (Yuvraj Singh) ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। 

 

 

ਯੁਵਰਾਜ ਨੇ ਇਥੇ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੇ ਹੀ ਭਾਵੁਕ ਭਾਸ਼ਣ ਵਿੱਚ ਕਿਹਾ ਕਿ ਅੱਜ ਉਨ੍ਹਾਂ ਕੋਲ ਜੋ ਕੁੱਝ ਹੈ, ਕ੍ਰਿਕਟ ਨੇ ਦਿੱਤਾ ਹੈ ਅਤੇ ਕ੍ਰਿਕਟ ਹੀ ਉਹ ਕਾਰਨ ਹੈ ਜਿਸ ਕਾਰਨ ਉਹ ਅੱਜ ਇਥੇ ਬੈਠੇ ਹਨ।


ਭਾਰਤੀ ਟੀਮ ਨਾਲ ਦੋ ਵਿਸ਼ਵ ਕੱਪ (2007 ਟੀ-20 ਅਤੇ 2011 ਵਨ ਡੇ) ਖੇਡ ਚੁੱਕੇ ਯੁਵਰਾਜ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਦਸ ਕਰ ਸਕਦਾ ਕਿ ਕ੍ਰਿਕਟ ਨੇ ਮੈਨੂੰ ਕੀ ਦਿੱਤਾ ਹੈ ਅਤੇ ਕਿੰਨਾ ਦਿੱਤਾ ਹੈ। ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਅੱਜ ਜੋ ਕੁੱਝ ਹੈ, ਕ੍ਰਿਕਟ ਨੇ ਦਿੱਤਾ ਹੈ, ਕ੍ਰਿਕਟ ਹੀ ਉਹ ਕਾਰਨ ਹੈ ਜਿਸ ਕਾਰਨ ਮੈਂ ਇਥੇ ਬੈਠਾ ਹਾਂ।

ਆਪਣੇ ਭਾਸ਼ਣ ਦੇ ਅਖ਼ੀਰ ਵਿੱਚ ਯੁਵਰਾਜ ਨੇ ਆਪਣੇ ਇਸ ਸ਼ਾਨਦਾਰ ਸਫਰ ਲਈ ਪਰਿਵਾਰ ਅਤੇ ਵਿਸ਼ੇਸ਼ ਤੌਰ 'ਤੇ ਮਾਂ ਦਾ ਧੰਨਵਾਦ ਕੀਤਾ। ਯੁਵਰਾਜ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿਸ਼ੇਸ਼ ਤੌਰ 'ਤੇ ਮਾਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਅੱਜ ਮੇਰੇ ਨਾਲ ਇਥੇ ਮੌਜੂਦ ਹੈ। ਮੇਰੀ ਮਾਂ ਹਮੇਸ਼ਾ ਮੇਰੇ ਲਈ ਸ਼ਕਤੀ ਦਾ ਸਰੋਤ ਰਹੀ ਹੈ ਅਤੇ ਉਸ ਨੇ ਮੈਨੂੰ ਦੋ ਵਾਰ ਜਨਮ ਦਿੱਤਾ ਹੈ।

 

ਯੁਵਰਾਜ ਸਿੰਘ ਨੇ ਆਪਣੀ ਪਤਨੀ ਹੇਜਲ ਕੀਚ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਮੇਰੀ ਪਤਨੀ ਨੇ ਮੁਸ਼ਕਲ ਦੌਰ ਵਿੱਚ ਮੇਰਾ ਸਾਥ ਦਿੱਤਾ ਹੈ। ਮੇਰਾ ਕਰੀਬੀ ਦੋਸਤ, ਜੋ ਮੇਰੇ ਕਾਰਨ ਬਿਮਾਰ ਹੋ ਜਾਂਦੇ ਸਨ ਪਰ ਇਸ ਦੇ ਬਾਵਜੂਦ ਉਹ ਹਮੇਸ਼ਾ ਮੇਰੇ ਨਾਲ ਖੜੇ ਰਹੇ। ਮੇਰੇ ਸਾਰੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਅੱਜ ਉਹ ਸਭ ਮੇਰੇ ਨਾਲ ਹਨ, ਮੇਰੇ ਪਿਤਾ ਤੋਂ ਇਲਾਵਾ। ਇਸ ਲਈ ਮੇਰੇ ਲਿਹਾਜ ਨਾਲ ਇਹ ਅੱਗੇ ਵੱਧਣ ਦਾ ਚੰਗਾ ਸਮਾਂ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh mother Shabnam gets emotional he announced his retirement from all forms of cricket