ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਨੂੰ ਬੁਰੇ ਸੁਪਨੇ ਡਰਾਉਂਦੇ ਹਨ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਰੋਕੋ

bad dreams

ਰਾਤ ਨੂੰ ਆਉਣ ਵਾਲੇ ਬੁਰੇ ਸੁਪਨੇ ਸਾਨੂੰ ਡਰਾਉਂਦੇ ਹਨ. ਇਹ ਨਾ ਸਿਰਫ ਸਾਡੀ ਚੰਗੀ ਨੀਂਦ ਖਰਾਬ ਕਰਦੇ ਹਨ,ਸਗੋਂ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਤੇ ਵੀ ਅਸਰ ਪਾਉਂਦੇ ਹਨ. ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਸਰੀਰ ਤਾਜ਼ਾ ਹੁੰਦਾ ਹੈ ਅਤੇ ਅਗਲੇ ਦਿਨ ਲਈ ਆਪਣੇ ਆਪ ਨੂੰ ਊਰਜਾਵਾਨ ਬਣਾਉਂਦਾ ਹੈ. ਪਰ ਇਸ ਸਮੇਂ ਦੌਰਾਨ ਸਾਡਾ ਦਿਮਾਗ ਸਰਗਰਮ ਰਹਿੰਦਾ ਹੈ. ਇਹ ਮੰਨਿਆ ਜਾਂਦਾ ਹੈ ਕਿ ਦਿਨ ਦੇ ਟਾਇਮ ਦਿਮਾਗ ਕੋਲ ਜੋ ਜਾਣਕਾਰੀ ਇਕੱਠੀ ਹੁਦੀ ਹੈ,ਉਹ ਸੌਂਦੇ ਵੇਲੇ ਦਿਮਾਗ ਅਲੱਗ-ਅਲੱਗ ਸੰਚਿਤ ਕਰਦਾ ਹੈ. ਪਰ ਜੇ ਤੁਸੀਂ ਉਨ੍ਹਾ ਲੋਕਾਂ  'ਚੋਂ ਹੋ ਜਿਨ੍ਹਾਂ ਨੂੰ  ਰਾਤ ਵੇਲੇ ਡਰਾਵਣੇ ਸੁਪਨੇ ਆਉਂਦੇ ਹਨ ਤਾਂ ਦਿਮਾਗ ਉਸ ਮਿਆਦ ਦੌਰਾਨ ਕੰਮ ਕਰਨਾ ਛੱਡ ਦਿੰਦਾ ਹੈ.

ਤੁਹਾਨੂੰ ਬੁਰੇ ਸੁਪਨੇ ਕਿਓਂ ਆਉਂਦੇ ਹਨ?

ਇੱਕ ਰਿਪੋਰਟ ਦੇ ਅਨੁਸਾਰ,ਬੁਰੇ ਸੁਪਨੇ ਆਉਣ ਦੇ ਕਈ ਕਾਰਨ ਹੋ ਸਕਦੇ ਹਨ. ਬੁਰੇ ਸੁਪਨਿਆਂ ਦੇ ਪਿੱਛੇ ਕੋਈ ਰੋਗ ਵੀ ਹੋ ਸਕਦਾ ਹੈ. ਕੁੱਝ ਕਾਰਨ ਜਿਵੇਂ- ਦਵਾਈਆਂ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਆਦਿ ਵੀ ਹੋ ਸਕਦੇ ਹਨ. ਇਸ ਤੋਂ ਇਲਾਵਾ ਬੁਰੇ ਸੁਪਨਿਆਂ ਦੇ ਪਿੱਛੇ ਬਲੱਡ ਪ੍ਰੈਸ਼ਰ ਜਾਂ ਪੁਰਾਣੇ ਮਾੜੇ ਅਨੁਭਵ ਹੋ ਸਕਦੇ ਹਨ.

ਇਨ੍ਹਾਂ ਪੰਜ ਤਰੀਕਿਆਂ ਨਾਲ ਬੁਰੇ ਸੁਪਨੇ ਰੋਕੋ-

 ਤਣਾਅ ਤੋਂ ਦੂਰ ਰਹੋ

ਬਹੁਤ ਸਾਰੇ ਰੋਗਾਂ ਦਾ ਕਾਰਨ ਤਣਾਅ ਹੁੰਦਾ ਹੈ. ਤਣਾਅ ਕਾਰਨ ਅਸੀਂ ਚਿੰਤਾਗ੍ਰਸਤ ਹੋ ਜਾਂਦੇ ਹਾਂ,ਜੋ ਕਿ ਸਿਹਤ ਦੇ ਲਈ ਨੁਕਸਾਨ-ਦੇਹ ਹੁੰਦਾ ਹੈ. ਇਸ ਕਰਕੇ ਬੁਰੇ ਸੁਪਨੇ ਲਈ ਜ਼ਿੰਮੇਵਾਰ ਕਾਰਕਾਂ ਵਿੱਚੋਂ ਇੱਕ ਤਣਾਅ ਵੀ ਹੋ ਸਕਦਾ ਹੈ. ਤਣਾਅ ਨੂੰ ਦੂਰ ਕਰਨ ਲਈ ਡਾਕਟਰੀ ਸਲਾਹ ਲਉ,ਯੋਗ ਕਰੋ ਅਤੇ ਕੁਝ ਅਜਿਹੇ ਕੰਮ ਕਰੋ ਜੋ ਤੁਹਾਨੂੰ ਸ਼ਾਤ ਅਤੇ ਚਿੰਤਾਮੁਕਤ ਰਹਿਣ ਵਿੱਚ ਮਦਦ ਕਰਨ.

ਸੌਣ ਦਾ ਰੂਟੀਨ ਠੀਕ ਕਰੋ

ਲਗਾਤਾਰ ਨੀਂਦ ਖਰਾਬ ਹੋਣ ਕਾਰਨ ਵੀ ਬੁਰੇ ਸੁਪਨੇ ਆਉਂਦੇ ਹਨ.ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਸੌਣ ਦਾ ਰੂਟੀਨ ਠੀਕ ਕਰੋ.ਆਪਣੇ ਬੈਡਰੂਮ ਦਾ ਵਾਤਾਵਰਣ ਅਜਿਹਾ ਬਣਾਉ ਕਿ ਨੀਂਦ ਸਕੇਂ.

ਨੁਕਸਾਨਦੇਹ ਹੈ ਗੈਜੇਟਸ ਦੀ ਰੋਸ਼ਨੀ

ਵਿਸ਼ੇਸਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਸੌਂਦੇ ਵੇਲੇ ਕਿਸੇ ਵੀ ਗੈਜੇਟ ਦਾ ਇਸਤੇਮਾਲ ਨਾ ਕਰੋ. ਕਿਉਂਕਿ ਗੈਜੇਟਸ ਦੀ ਨੀਲੀ ਲਾਈਟ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ. ਖਾਸ ਕਰਕੇ ਮੋਬਾਇਲ ਦਾ ਪ੍ਰਯੋਗ ਬੁਰੇ ਪ੍ਰਭਾਵ ਪਾਉਂਦਾ ਹੈ.

 ਇਮੇਜਰੀ ਰੀਹਰਸਲ ਟ੍ਰੀਟਮੈਂਟ ਕਰਾਉ

ਇਮੇਜਰੀ ਰੀਹਰਸਲ ਟ੍ਰੀਟਮੈਂਟ ਡਰਾਉਣੇ ਸੁਪਨੇ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਇਸ ਥੈਰੇਪੀ ਦੇ ਜ਼ਰੀਏ, ਤੁਸੀਂ ਬੁਰੀਆਂ ਚੀਜ਼ਾਂ ਦੀ ਕਲਪਨਾ ਕਰਨ ਦੀ ਬਜਾਏ ਚੰਗੀਆਂ ਚੀਜ਼ਾਂ ਬਾਰੇ ਸੋਚਦੇ ਹੋ. ਜਦੋਂ ਤੁਸੀਂ ਜਾਗ ਰਹੋ ਹੁੰਦੇ ਹੋ ਤਾਂ ਚੰਗੀਆਂ ਚੀਜ਼ਾਂ ਬਾਰੇ ਸੋਚੋ.

ਆਪਣੇ ਸੁਪਨਿਆਂ ਬਾਰੇ ਕਿਸੇ ਨਾਲ ਗੱਲ ਕਰੋ

ਜੋ ਵਿਅਕਤੀ ਤੁਹਾਡੇ ਲਈ ਭਰੋਸੇਯੋਗ ਹੋਵੇ ਅਤੇ ਤੁਹਾਡੀ ਸਮੱਸਿਆ ਨੂੰ ਸਮਝ ਸਕੇ. ਉਹਦੇ ਨਾਲ ਹੀ ਆਪਣੇ ਸੁਪਨਿਆਂ ਬਾਰੇ ਗੱਲ ਕਰੋ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bad dream problem can be solved with these health tips