ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰ ਰੋਜ਼ ਉਠਾਇਆ ਇੱਕ ਸਹੀ ਕਦਮ ਬਚਾ ਸਕਦਾ ਹੈ ਕੈਂਸਰ ਦੀ ਬਿਮਾਰੀ ਤੋਂ

cancer prevention

ਸਾਡੀਆਂ ਖਰਾਬ ਆਦਤਾਂ ਦੇ ਕਾਰਨ ਸਾਡੀ ਸਿਹਤ ਅਕਸਰ ਵਿਗੜ ਜਾਂਦੀ ਹੈ . ਭੱਜ-ਦੌੜ ਭਰੀ ਜਿੰਦਗੀ  'ਚ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਦੇ ਕਾਰਨ ਕਈ ਗੰਭੀਰ ਰੋਗ ਸਾਨੂੰ ਘੇਰ ਲੈਂਦੇ ਹਨ. ਮਾਹਿਰਾਂ ਨੇ ਇੱਕ ਸਰਵੇਖਣ ਵਿੱਚ ਇਸ ਦਾ ਖੁਲਾਸਾ ਕੀਤਾ ਹੈ.

ਮਾਹਿਰਾਂ ਦਾ ਕਹਿਣਾ ਹੈ ਕਿ ਹਰ ਸਾਲ ਔਰਤਾਂ  ' ਕੈਂਸਰ ਦੇ  26,000 ਮਾਮਲਿਆਂ ਨੂੰ ਸਿਰਫ ਵਧਿਆ ਲਾਈਫ਼-ਸਟਾਈਲ ਨਾਲ ਹੀ ਬਚਾਇਆ ਜਾ ਸਕਦਾ ਹੈ. ਇਸੇ ਤਰ੍ਹਾਂ ਮਰਦਾਂ ਕੈਂਸਰ ਦੇ  24,000 ਮਾਮਲੇ ਸਿਹਤਮੰਦ ਜੀਵਨ ਨਾਲ ਸੰਬੰਧਤ ਹਨ. ਖੋਜਕਾਰ ਕਹਿੰਦੇ ਹਨ ਕਿ ਜੇ ਔਰਤਾਂ ਸ਼ਰਾਬ ਦਾ ਸੇਵਨ ਘੱਟ ਕਰਨ ਅਤੇ ਭੋਜਨ ' ਫਾਈਬਰ ਦੀ ਮਾਤਰਾ ਵਧਾ ਦੇਣ ਤਾਂ ਹਰ ਹਫ਼ਤੇ  500 ਕੈਂਸਰ ਦੇ ਮਾਮਲੇ ਘੱਟ ਸਕਦੇ ਹਨ.. ਖੋਜ ਕਿਹਾ ਗਿਆ ਹੈ ਕਿ ਪ੍ਰੋਸੈਸਡ ਮੀਟ ਅਤੇ ਸਰੀਰਕ ਗਤੀਵਿਧੀ ਦੀ ਕਮੀ ਨਾਲ ਇਸ ਸਮੱਸਿਆ ਇਜਾਫਾ ਹੁੰਦਾ ਹੈ.

ਕੈਂਸਰ ਰਿਸਰਚ ਯੂਕੇ ਹੋਏ ਇਸ ਅਧਿਐਨ ਦੇ ਡਾਇਰੈਕਟਰ ਐਲਿਸਨ ਕਾੱਕਸ ਨੇ ਕਿਹਾ ਕਿ ਹਰ ਰੋਜ਼ ਉਠਾਇਆ ਗਿਆ ਇੱਕ ਸਹੀ ਕਦਮ ਸਾਨੂੰ ਗੰਭੀਰ ਬਿਮਾਰੀਆਂ ਤੋਂ ਬਚਾ ਸਕਦਾ ਹੈ. ਮਾਹਿਰਾਂ ਨੇ ਕਿਹਾ ਕਿ ਇਸ ਗੱਲ ਦੀ ਗਾਰੰਟੀ ਤਾਂ ਕੋਈ ਨਹੀਂ ਦੇ ਸਕਦਾ ਕਿ ਸਿਹਤਮੰਦ ਜੀਵਨ-ਸ਼ੈਲੀ ਨਾਲ ਕੈਂਸਰ ਨਹੀਂ ਹੋਵੇਗਾ. ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਜੀਵਨ ਦੇ ਖਤਰਿਆਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ.

ਸ਼ਰਾਬ ਅਤੇ ਪ੍ਰੋਸੈਸਡ ਮੀਟ ਨੂੰ ਘਟਾਓ

ਅਤੀਤ ਕੀਤੇ ਗਏ ਅਧਿਐਨਾਂ ਕਿਹਾ ਗਿਆ ਹੈ ਕਿ ਸ਼ਰਾਬ ਸੱਤ ਕਿਸਮ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ. ਸ਼ਰਾਬ ਨਾਲ ਹਰ ਸਾਲ ਕੈਂਸਰ ਦੇ ਤਿੰਨ ਫੀਸਦ ਮਾਮਲੇ ਜੁੜੇ ਹੁੰਦੇ ਹਨ. ਅਲਕੋਹਲ ਵਿੱਚ ਏਸੀਟਲਾਡੀਹਾਇਡ ਰਸਾਇਣ ਹੁੰਦਾ ਹੈ, ਜੋ ਨਾ ਸਿਰਫ਼ ਡੀਐੱਨਏ ਨੂੰ ਨੁਕਸਾਨ ਪਹੁੰਚਾਉਦਾ ਹੈ ਬਲਕਿ ਇਸਦੀ ਮੁਰੰਮਤ ਵੀ ਨਹੀਂ ਹੋਣ ਦਿੰਦਾ. ਇਹ ਐਸਟ੍ਰੋਜਨ ਹਾਰਮੋਨ ਨੂੰ ਵਧਾ ਕੇ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ. ਇਸ ਤੋਂ ਇਲਾਵਾ ਅਲਕੋਹਲ ਦੇ ਜਿਆਦਾ ਸੇਵਨ ਕਰਕੇ ਲੀਵਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਹ ਟਿਊਮਰ ਬਣਨ ਦੇ ਜੋਖਮ ਨੂੰ ਵਧਾ ਦਿੰਦਾ ਹੈ.

ਪ੍ਰੋਸੈਸਡ ਮੀਟ ਵਿੱਚ ਕੁੱਝ ਰਸਾਇਣ ਹੁੰਦੇ ਹਨ ਜੋ ਇਸ ਵਿੱਚ ਕੁਦਰਤੀ ਤੌਰ ਤੇ ਮਿਲਦੇ ਹਨ ਅਤੇ ਮਿਲਾਏ ਵੀ ਜਾਂਦੇ ਹਨ. ਇਹ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ. ਇਸਦੇ ਵੱਧ ਪ੍ਰਯੋਗ ਨਾਲ ਕੋਲਨ ਕੈਂਸਰ ਦਾ ਜੋਖਮ ਵਧ ਸਕਦਾ ਹੈ.

ਫਾਈਬਰ ਅਤੇ ਕਸਰਤ ਦੀ ਸ਼ਰਨ ਜਾਓ

ਫਾਈਬਰ ਪਾਚਨ ਪ੍ਰਣਾਲੀ ਲਈ ਚੰਗਾ ਹੁੰਦਾ ਹੈ. ਲਿਹਾਜਾ ਇਸਦੇ ਪ੍ਰਯੋਗ ਨਾਲ ਪੇਟ ਦੀ ਸਿਹਤ ਦੁਰੰਸਤ ਰਹਿੰਦੀ ਹੈ. ਮਾਹਿਰਾਂ ਦਾ ਕਹਿਣਾ ਹੈ ਕਿ ਫਾਈਬਰ ਕਾਰਨ ਅਸੀਂ ਜੋ ਕੁੱਝ ਵੀ ਖਾਂਦੇ ਹਾਂ ਉਸ ਦੇ ਸਰੀਰ ਚੋਂ ਬਾਹਰ ਨਿਕਲਣ ਲਈ ਬਹੁਤਾ ਸਮਾਂ ਨਹੀਂ ਲੱਗਦਾ. ਉਹ ਚੀਜ਼ਾਂ ਜਿਹੜੀਆਂ ਹਜ਼ਮ ਹੋਣ ਸਮੱਸਿਆਵਾਂ ਪੈਦਾ ਕਰਦੀਆਂ ਹਨ ਅਸਲ ਵਿੱਚ ਉਹੀ ਕੈਂਸਰ ਦਾ ਕਾਰਨ ਹੁੰਦੀਆਂ ਹਨ.

ਕਸਰਤ ਜਾਂ ਸਰੀਰਕ ਗਤੀਵਿਧੀ ਸਾਡੇ ਸਰੀਰ ਵਿੱਚ ਬਣਨ ਵਾਲੇ ਆੱਸਟ੍ਰੋਜਨ ਅਤੇ ਇਨਸੁਲਿਨ ਹਾਰਮੋਨ ਦੇ ਪੱਧਰ ਨੂੰ ਘਟਾਉਂਦੀ ਹੈ. ਇਸਦੇ ਵਧੇ ਹੋਏ ਪੱਧਰ ਛਾਤੀ ਦੇ ਕੈਂਸਰ ਦਾ ਕਾਰਨ ਬਣਦੇ ਹਨ. ਇਸ ਤੋਂ ਇਲਾਵਾ ਸਰੀਰਕ ਸਰਗਰਮੀ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ, ਜੋ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:changing some habits can save you from getting cancer