ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਸ਼ ਸਰੀਰਕ ਸੰਬੰਧ ਬਣਾਉਣ ਅਤੇ ਔਰਤਾਂ ਇਸ ਕੰਮ ਲਈ ਵਰਤਦੀਆਂ ਹਨ ਡੇਟਿੰਗ ਐਪਸ

dating apps

 

ਟਿੰਡਰ ਵਰਗੇ ਡੇਟਿੰਗ ਐਪਲੀਕੇਸ਼ਨ 'ਤੇ ਔਰਤਾਂ ਸਿਰਫ ਆਪਣੇ ਸੋਹਣੇ ਅਤੇ ਆਕਰਸ਼ਕ ਹੋਣ ਦੀ ਪੁਸ਼ਟੀ ਕਰਦੀਆਂ ਹਨ. ਜਦ ਕਿ ਮਰਦ ਕੈਜੂਅਲ ਸੈਕਸ ਅਤੇ ਥੋੜੇ ਸਮੇਂ ਦੇ ਸੰਬੰਧਾਂ ਦੀ ਤਾਂਘ ਰੱਖਦੇ ਹਨ. ਇਕ ਅਧਿਐਨ ਨੇ ਪਾਇਆ ਕਿ ਔਰਤਾਂ ਆਪਣੇ-ਆਪ ਬਾਰੇ ਚੰਗੇ ਖਿਆਲ ਪੈਦਾ ਕਰਨ ਲਈ ਡੇਟਿੰਗ ਐਪਸ ਵਰਤਦੀਆਂ ਹਨਨਾਰਵੇ ਦੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ (ਐਨਟੀਐਨਯੂ) ਦੇ ਐਸੋਸੀਏਟ ਪ੍ਰੋਫੈਸਰ ਮੌਨਸ ਬੈਂਡੇਕਸਨ ਨੇ ਕਿਹਾ,ਕਿਸੇ ਦੂਜੇ ਮਰਦ ਜਾਂ ਔਰਤ ਵੱਲੋਂ ਸੰਭਾਵੀ ਸਾਥੀ ਵਜੋਂ ਚੁਣਿਆ ਜਾਣਾ ਕਾਫੀ ਖੁਸ਼ੀ ਦਿੰਦਾ ਹੈ.

ਯੂਨੀਵਰਸਿਟੀ ਇੱਕ ਮਨੋਵਿਗਿਆਨਕ ਡਾਕਟਰ ਅਰਨਸਟ ਓਲਾਵ ਬਟਨੇਨ ਨੇ ਕਿਹਾ, ਦੂਜੇ ਪਾਸੇ ਮਰਦ ਡੇਟਿੰਗ ਐਪਸ ਦੀ ਵਰਤੋਂ ਕੈਜੂਅਲ ਸੈਕਸ ਅਤੇ ਛੋਟੀ ਮਿਆਦ ਦੇ ਰਿਸ਼ਤੇ ਦੀ ਤਾਂਘ ਕਰਕੇ ਕਰਦੇ ਹਨ. ਮਰਦ ਜੋ ਡੇਟਿੰਗ ਐਪਸ ਦੀ ਵਰਤੋਂ ਕਰਦੇ ਹਨ ਉਹ ਲੰਬੇ ਸਮੇਂ ਦੇ ਰਿਸ਼ਤੇ ਲਈ ਪਾਰਟਨਰ ਵੀ ਲੱਭਦੇ ਹਨ. ਪਰ ਅਜਿਹੇ ਮਰਦਾਂ ਦੀ ਸੰਖਿਆ ਬਹੁਤ ਘੱਟ ਹੈ.

ਇਸਤੋਂ ਇਲਾਵਾ, ਮਰਦਾਂ ਦੇ ਮੁਕਾਬਲੇ ਔਰਤਾਂ ਟਿੰਡਰ ਵਰਗੇ ਡੇਟਿੰਗ ਐਪਸ ਤੇ ਵਧੇਰੇ ਸਮਾਂ ਬਤੀਤ ਕਰਦੀਆਂ ਹਨ. ਪਰ ਇਸ ਦਾ ਕਾਰਨ ਇਹ ਹੈ ਕਿ ਔਰਤਾਂ ਅੱਗੇ ਵੱਧਣ ਦਾ ਫੈਸਲਾ ਕਰਨ ਤੋਂ ਪਹਿਲਾਂ ਹਰੇਕ ਕਿਸੇ ਮਰਦ'ਤੇ ਵਿਚਾਰ ਕਰਨ ਵਿਚ ਜ਼ਿਆਦਾ ਸਮਾਂ ਲੈਂਦੀਆਂ ਹਨ.

ਖੋਜਕਾਰਾਂ ਨੇ ਕਿਹਾ ਕਿ ਇਸ ਦੇ ਉਲਟ ਪੁਰਸ਼ ਤੇਜ਼ ਹੁੰਦੇ ਹਨ ਅਤੇ ਉਹ ਘੱਟ ਸਮੇਂ ਵਿਚ ਜਿਆਦਾ ਪ੍ਰੋਫਾਈਲ ਚੈੱਕ ਕਰਦੇ ਹਨ. ਉਹ ਵਧੇਰੇ ਤੇਜੀ ਨਾਲ ਵੀ ਇਹ ਫੈਸਲੇ ਲੈਂਦੇ ਹਨ ਕਿ ਔਰਤ ਉਸ ਤਰ੍ਹਾ ਦੀ ਹੈ ਜਿਸ ਨਾਲ ਉਹ ਮਿਲਣਾ ਚਾਹੁੰਦੇ ਹਨਖੋਜਕਾਰਾਂ ਨੇ ਕਿਹਾ ਕਿ ਪੁਰਸ਼ ਸੰਪਰਕ ਬਣਾਉਣ ਔਰਤਾਂ ਨਾਲੋਂ ਤੇਜੀ ਦਿਖਾਉਦੇ ਹਨ.

NTNU ਦੇ ਪ੍ਰੋਫੈਸਰ ਲਈਫ ਐਡਵਰਡ ਓਟਸੇਨ ਕੇਨੇਰ ਨੇ ਕਿਹਾ ਕਿ "ਔਰਤਾਂ ਵਧੇਰੇ ਸਮਝਦਾਰ ਹੁੰਦੀਆਂ ਹਨ ਤੇ ਮਰਦ ਵਧੇਰੇ ਉਤਸੁਕ. ਇਸ ਦੇ ਕਈ ਸਪੱਸ਼ਟ ਕਾਰਨ ਹਨ, ਘੱਟ ਚੰਗੀ ਲੁੱਕ ਵਾਲੇ ਪਾਰਟਨਰ ਦੇ ਨਾਲ ਸੈਕਸੂਅਲ ਰਿਸ਼ਤੇ ਬਣਾਉਣ ਕਾਰਨ ਔਰਤਾਂ ਨੂੰ ਮਰਦਾਂ ਮੁਕਾਬਲੇ ਜ਼ਿਆਦਾ ਨੁਕਸਾਨ ਹੁੰਦਾ ਹੈ. ਇਹੀ ਕਾਰਨ ਹੈ ਕਿ ਮਰਦਾਂ ਜਿਆਦਾ ਤੇਜੀ ਨਾਲ ਐਪ ਤੇ ਸਵਾਈਪ ਕਰਦੇ ਹਨ.

ਇਹ ਨਤੀਜੇ ਨਾਰਵੇਜੀਅਨ ਯੂਨੀਵਰਸਿਟੀ 19 ਤੋਂ 29 ਸਾਲ ਦੀ ਉਮਰ ਦੇ 641 ਵਿਦਿਆਰਥੀਆਂ ਤੇ ਕੀਤੇ ਰਿਸਰਚ ਤੇ ਆਧਾਰਿਤ ਹਨ.

ਨਵੀਂ ਐਪ ਤਕਨਾਲੋਜੀ ਮੁੱਖ ਤੌਰ ਤੇ ਥੋੜ੍ਹੇ ਸਮੇਂ ਲਈ ਸੈਕਸ ਦੀ ਭਾਲ ਕਰਨ ਲਈ ਇੱਕ ਥਾਂ ਹੈ. ਇਹ ਜ਼ਰੂਰੀ ਨਹੀਂ ਕਿ ਇਸ ਤਕਨਾਲੋਜੀ ਕਾਰਨ ਸੈਕਸੂਅਲ ਵਿਵਹਾਰ ਵਿੱਚ ਬਦਲਾਵ ਆਉਣ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:men use dating apps for sex and women for searching partner