ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਦਿਲ ਸੰਬੰਧੀ ਸਮੱਸਿਆਵਾਂ ਅਤੇ ਸ਼ੂਗਰ ਰੋਗ ਦਾ ਖਤਰਾ

office work overload

ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਦਿਲ ਸੰਬੰਧੀ ਸਮੱਸਿਆਵਾਂ ਅਤੇ ਸ਼ੂਗਰ ਰੋਗ ਦਾ ਖਤਰਾ ਰਹਿੰਦਾ ਹੈ. ਇੱਕ ਅਧਿਐਨ ' ਪਾਇਆ ਗਿਆ ਕਿ ਜਿਨ੍ਹਾਂ ਪੁਰਸ਼ਾਂ ਨੂੰ ਦਿਲ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ. ਉਨ੍ਹਾਂ ਲਈ ਕੰਮ ਤੋਂ ਹੋਣ ਵਾਲਾ ਤਣਾਅ ਵੱਧ ਖ਼ਤਰਨਾਕ ਹੁੰਦਾ ਹੈ. ਔਰਤਾਂ ' ਇਸ ਖ਼ਤਰੇ ਦਾ ਕੋਈ ਸਬੂਤ ਨਹੀਂ ਮਿਲਿਆ. ਅਧਿਐਨ ਨੇ ਦਿਖਾਇਆ ਕਿ ਔਰਤਾਂ ਦੇ ਮੁਕਾਬਲੇ ਮਰਦਾਂ  ' ਖਤਰਾ 6 ਗੁਣਾ ਵੱਧ ਹੁੰਦਾ ਹੈ

ਯੂਨੀਵਰਸਿਟੀ ਆਫ ਲੰਡਨ ਦੇ ਖੋਜਕਰਤਾਵਾਂ ਨੇ ਯੂਕੇ, ਫਰਾਂਸ, ਫਿਨਲੈਂਡ ਅਤੇ ਸਵੀਡਨ ਦੇ ਦਸ ਲੱਖ ਤੋਂ ਵੱਧ ਲੋਕਾਂ ਤੇ ਅਧਿਐਨ ਕੀਤਾ. ਜਿਨ੍ਹਾਂ ਚੋਂ  3,441 ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਸਨ. ਇਹਨਾਂ ਲੋਕਾਂ ਨੂੰ ਇੱਕ ਪ੍ਰਸ਼ਨਾਵਲੀ ਦਿੱਤੀ ਗਈ. ਜਿਸ ਵਿੱਚ ਉਹਨਾਂ ਦੀ ਜੀਵਨਸ਼ੈਲੀ ਅਤੇ ਡਾਕਟਰੀ ਅੰਕੜਿਆਂ ਨਾਲ ਜੁੜੇ ਸ਼ਵਾਲ ਸਨ. ਅਧਿਐਨ ਵਿਚ ਪਾਇਆ ਗਿਆ ਕਿ ਜਿਨ੍ਹਾਂ ਪੁਰਸ਼ਾਂ  ਨੂੰ ਦਫਤਰ ਦੇ ਕੰਮ ਕਾਰਨ ਤਣਾਅ ਹੁੰਦਾ ਸੀ. ਉਨ੍ਹਾਂ 68 ਪ੍ਰਤੀਸ਼ਤ ਛੇਤੀ ਮੌਤ ਦੀ ਸੰਭਾਵਨਾ ਵੇਖੀ ਗਈ. ਹਾਲਾਂਕਿ ਔਰਤਾਂ ਵਿੱਚ ਅਜਿਹੀ ਕੋਈ ਸੰਭਾਵਨਾ ਨਹੀਂ ਦਿਖੀ.

ਅਧਿਐਨਕਰਤਾ ਕਹਿੰਦੇ ਹਨ ਕਿ ਕੰਮ ਦੇ ਤਣਾਅ ਕਾਰਨ ਦਿਮਾਗ  ' ਕੋਰਟੀਸੋਲ ਹਾਰਮੋਨ ਵੱਧ ਜਾਂਦੇ ਹਨ. ਜਿਸ ਨਾਲ ਖੂਨ ਦਾ ਵਹਾਅ ਵਿਗੜ ਜਾਂਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tension of office work can cause heart attack