ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਹਾਡੇ ਐਂਡਰਾਇਡ ਸਮਾਰਟਫੋ਼ਨ ਦੀ ਸਪੀਡ ਨੂੰ ਇਹ 5 ਟਿਪਸ ਕਰ ਦੇਣਗੇ ਸੁਪਰ ਤੇਜ਼

android phone

ਪਿਛਲੇ ਕੁਝ ਸਾਲਾਂ ਐਂਡਰਾਇਡ ਸਮਾਰਟਫੋ਼ਨਾਂ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ. ਲਗਾਤਾਰ ਨਵੇਂ-ਨਵੇਂ ਅਪਡੇਟ ਰਹੇ ਹਨ. ਇਹ ਅੱਪਡੇਟ ਵਧੀਆ ਰੈਮ, ਪ੍ਰੋਸੈਸਰ, ਐਂਡਰੌਇਡ ਵਰਜਨ ਨੂੰ ਲੈਕੇ ਹਨ. ਪਰ ਇਸ ਸਭ ਦੇ ਬਾਵਜੂਦ ਕਈ ਵਾਰ ਫ਼ੋਨ ਸਲੋ ਕੰਮ ਕਰਨ ਲੱਗਦਾ ਹੈ. ਇਸ ਦੇ ਪਿੱਛੇ ਅਜਿਹਾ ਕਾਰਨ ਹੈ ਜਿਸਦੇ ਬਾਰੇ  ਲੋਕ ਜਲਦੀ ਸਮਝ ਨਹੀਂ ਪਾਉਂਦੇ.

ਯੂਜ਼ਰਸ ਕਈ ਵਾਰ ਸਮਾਰਟਫੋਨ ਦੀ ਗਤੀ ਨੂੰ ਬਿਹਤਰ ਬਣਾਉਣ ਲਈ ਐਂਟੀ-ਵਾਇਰਸ ਦੀ ਵੀ ਵਰਤੋਂ ਕਰਦੇ ਹਨ. ਪਰ ਫਿਰ ਵੀ ਫੋਨ ਤੇਜ਼ੀ ਨਾਲ ਕੰਮ ਨਹੀਂ ਕਰਦਾ. ਅਸੀਂ ਤੁਹਾਨੂੰ ਅਜਿਹੇ  5 ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀ ਐਂਡਰਾਇਡ ਫੋਨ ਦੀ ਗਤੀ ਤੇਜ਼ ਕਰ ਸਕਦੇ ਹੋ.

ਆਟੋ ਸਿੰਕ ਕਰ ਦਿਉ ਬੰਦ

ਬਹੁਤ ਸਾਰੇ ਐਪਸ ਅਪਣੇ-ਆਪ ਆਟੋ ਸਿੰਕ ਹੋ ਜਾਂਦੇ ਹਨ ਜਿਸ ਨਾਲ ਤੁਹਾਡਾ ਸਮਾਰਟਫੋਨ ਬਹੁਤ ਸਲੋ ਕੰਮ ਕਰਨ ਲੱਗਦਾ ਹੈ. ਇਸ ਲਈ ਹਰੇਕ ਐਂਡਰਾਇਡ ਸਮਾਰਟਫੋਨ ਦੀ ਸੈਟਿੰਗ ਇੱਕ ਆਪਸ਼ਨ ਹੁੰਦਾ ਹੈ ਜਿਸ ਨਾਲ ਤੁਸੀਂ ਆਟੋ ਸਿੰਕ ਨੂੰ ਬੰਦ ਕਰ ਸਕੋ. ਯੂਜ਼ਰਸ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜੋ ਐਪ ਬੈਕਗ੍ਰਾਉਂਡ ਵਿੱਚ ਚੱਲ ਰਹੀ ਹੈ ਜਿਸਦੀ ਜ਼ਿਆਦਾ ਲੋੜ ਨਹੀਂ ਹੈ ਉਸ ਐਪ ਦਾ ਆਟੋ-ਸਿੰਕ ਆੱਫ ਕਰ ਦੇਣਾ ਚਾਹੀਦਾ.

ਇਸ ਤਰ੍ਹਾ ਦੀ ਐਪਸ ਨਾ ਕਰੋ ਡਾਊਨਲੋਡ

ਟਾਸਕ ਨੂੰ ਬੰਦ ਕਰਨ ਲਈ ਕਈ ਐਪਸ Google ਪਲੇ ਸਟੋਰ ਤੇ ਹਨ. ਯੂਜ਼ਰ ਸੋਚਦੇ ਹਨ ਕਿ ਇਹ ਐਪਸ ਡਾਊਨਲੋਡ ਕਰਨ ਨਾਲ ਫੋਨ ਤੇਜ਼ੀ ਨਾਲ ਚੱਲਣ ਲੱਗੇਗਾ ਪਰ ਹੁੰਦਾ ਇਸਦੇ ਉਲਟ ਹੈ. ਇਹ ਐਪਸ ਬੈਕਗ੍ਰਾਉਂਡ ਵਿੱਚ ਕਾਫੀ ਥਾਂ ਲੈਂਦਿਆਂ ਹਨ ਅਤੇ ਫੋਨ ਨੂੰ ਸਲੋ ਕਰ ਦਿੰਦੀਆ ਹਨ. ਇਸ ਕਾਰਨ ਇਹਨਾਂ ਐਪਸ ਨੂੰ ਡਾਊਨਲੋਡ ਨਾ ਕਰੋ ਅਤੇ ਜੇ ਕੀਤੀਆਂ ਹਨ ਤਾਂ ਡੀਲੀਟ ਕਰ ਦਿਓ.

ਕੈਸਚੇ ਡਾਟਾ ਕਰਦੇ ਰਹੋ ਡੀਲੀਟ

ਇਹ ਤਰੀਕਾ ਤੁਹਾਡੇ ਸਮਾਰਟਫੋਨ ਦੀ ਗਤੀ ਨੂੰ ਵਧਾਉਣ ਲਈ ਕਾਫ਼ੀ ਆਸਾਨ ਅਤੇ ਮਸ਼ਹੂਰ ਹੈ. ਯੂਜ਼ਰਸ ਨੂੰ ਆਪਣੇ ਸਮਾਰਟਫੋਨ ਦੀਆਂ ਸੈਟਿੰਗਾਂ ਜਾ ਕੇ ਐਪ ਦੇ ਕੈਸਚੇ ਡਾਟਾ ਨੂੰ ਕਲਿਅਰ ਕਰਦੇ ਰਹਿਣਾ ਚਾਹੀਦਾ. ਇਸ ਨਾਲ ਤੁਹਾਡਾ ਫੋਨ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਹੋ ਜਾਵੇਗਾ.

ਬੈਕਗ੍ਰਾਉਂਡ ਕੰਮ ਕਰ ਰਹੀਆਂ ਐਪਸ ਕਰੋ ਬੰਦ

ਕਈ ਵਾਰ ਅਸੀਂ ਐਪ ਨੂੰ ਵਰਤਣ ਤੋਂ ਬਾਅਦ ਇਸਨੂੰ ਬੰਦ ਨਹੀਂ ਕਰਦੇ ਹਾਂ ਇਸ ਤਰ੍ਹਾਂ ਇਹ ਐਪ ਫੋਨ ਦੀ ਬੈਕਗ੍ਰਾਉਂਡ ਚੱਲਦੇ ਰਹਿੰਦੇ ਹਨ ਅਤੇ ਫੋਨ ਨੂੰ ਸਲੋ ਕਰ ਦਿੰਦੇ ਹਨ. ਇਸ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਉਹਨਾਂ ਐਪਸ ਨੂੰ ਬੰਦ ਕਰਨਾ ਚਾਹੀਦਾ ਹੈ ਜੋ ਬੈਕਗ੍ਰਾਉਂਡ ਚੱਲ ਰਹੀਆਂ ਹਨ. ਇਸ ਤਰ੍ਹਾਂ ਸਮਾਰਟਫੋਨ ਦੀ ਸਪੀਡ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੋ ਜਾਵੇਗੀ.

ਓਪਰੇਟਿੰਗ ਸਿਸਟਮ ਅਪਡੇਟ ਕਰੋ

ਕਿਸੇ ਵੀ ਸਮਾਰਟਫੋਨ ਲਈ ਉਸਦਾ ਓਪਰੇਟਿੰਗ ਸਿਸਟਮ ਬਹੁਤ ਮਹੱਤਵਪੂਰਨ ਹੁੰਦਾ ਹੈ. ਹਾਲਾਂਕਿ ਇੰਟਰਨੈੱਟ ਦੀ ਗਤੀ ਜਾਂ ਕਿਸੇ ਹੋਰ ਕਾਰਨ ਕਰਕੇ ਯੂਜ਼ਰਸ ਫੋਨ ਦੇ ਓਪਰੇਟਿੰਗ ਸਿਸਟਮ ਨੂੰ ਅਪਡੇਟ ਨਹੀਂ ਕਰਦੇ. ਸਮਾਰਟਫੋਨ ਦੇ ਓਪਰੇਟਿੰਗ ਸਿਸਟਮ ਨੂੰ ਤੇਜ਼ ਗਤੀ ਲਈ ਅਪਡੇਟ ਰੱਖਣਾ ਜ਼ਰੂਰੀ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:these five tips will increase speed of your android phone