ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple ਨੇ ਕੀਤਾ ਧਮਾਕਾ, ਡੁਅਲ ਸਿਮ ਵਾਲਾ iPhone ਲਾਂਚ

Apple ਨੇ ਪਹਿਲੀ ਵਾਰ ਡੁਅਲ ਸਿਮ ਵਾਲੇ iPhone ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਸਟੀਵ ਜੋਬਸ ਥੀਏਟਰ ਚ ਕੀਤੀ ਗਈ ਘੁੰਡ ਚੁਕਾਈ ਦੌਰਾਨ ਡੁਅਲ ਸਿਮ ਵਾਲੇ ਇਹ ਤਿੰਨ ਨਵੇਂ iPhone Xs, iPhone Xs Max ਅਤੇ iPhone XR ਵੀ ਲਾਂਚ ਕੀਤੇ।  ਇਨ੍ਹਾਂ ਫ਼ੋਨਾਂ ਚ ਇਹ ਇੱਕ ਖਾਸ ਫੀਚਰ ਹੈ ਜਿਸ ਕਾਰਨ ਇਹ ਆਈਫ਼ੋਨ ਡੁਅਲ ਸਿਮ ਵਜੋਂ ਵਰਤੇ ਜਾਣਗੇ।

 

ਹਾਲਾਂਕਿ ਡੁਅਲ ਸਿਮ ਵਾਲੇ ਇਹ ਆਈਫ਼ੋਨ ਉਸ ਤਰ੍ਹਾਂ ਨਹੀਂ ਕੰਮ ਕਰਨਗੇ ਜਿਵੇਂ ਹੋਰ ਮਿਲਣ ਵਾਲੇ ਸਮਾਰਟਫ਼ੋਨ ਕਰਦੇ ਹਨ। ਕੰਪਨੀ ਨੇ ਇਨ੍ਹਾਂ ਆਈਫ਼ੋਨਾਂ ਨੂੰ ਡਿਜੀਟਲ ਸਿਮ ਨਾਲ ਜੋੜਿਆ ਹੈ ਜਿਸਨੂੰ ਈ ਸਿਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਸੈਕੰਡਰੀ ਸਿਮ ਦਾ ਫੀਚਰ ਕੰਪਨੀ ਨੇ ਸਭ ਤੋਂ ਪਹਿਲਾਂ ਆਪਣੀ ਪੇਸ਼ ਕੀਤੀ ਘੜੀ ‘ਐੱਪਲ ਵਾਚ ਸੀਰੀਜ਼ 3’ ਚ ਦਿੱਤਾ ਸੀ।

 

ਐਮਬੈਡੇਡ ਸਬਸਕਰਾਈਬਰ ਆਈਡੈਂਟੀਟੀ ਮਾਡੀਊਲ (ਈ ਸਿਮ) ਵਰਗੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਫੀਚਰ ਪਹਿਲਾਂ ਤੋਂ ਫ਼ੋਨ ਚ ਲੱਗਿਆ ਹੋਇਆ ਆਉਂਦਾ ਹੈ। ਈ ਸਿਮ ਰਿਮੋਟ ਦੁਆਰਾ ਵੀ ਐਕਟੀਵੇਟ ਕੀਤਾ ਜਾ ਸਕਦਾ ਹੈ ਜਿਸ ਲਈ ਹੱਥ ਨਾਲ ਮੋਬਾਈਲ ਖੋਲ੍ਹ ਕੇ ਸਿਮ ਕੱਢਣ ਦੀ ਲੋੜ ਨਹੀਂ ਹੁੰਦੀ। ਇਸ ਵਿਚ ਟੈਲੀਕਾਮ ਆਪਰੇਟਰ ਨੂੰ ਕਾਲ ਕਰਕੇ ਸਿਮ ਦੇ ਬਦਲਣ ਦੀ ਜਾਣਕਾਰੀ ਦੇਣੀ ਪਵੇਗੀ ਤੇ ਆਪਰੇਟਰ ਸਿਮ ਨੂੰ ਕੰਪਨੀ ਦੇ ਸਿਸਟਮ ਚੋਂ ਬਦਲ ਦੇਵੇਗਾ। ਇਸਦੀ ਸਿਰਫ ਪਹਿਲੀ ਵਾਰ ਸਿਮ ਦੀ ਸਰਵਿਸ ਸ਼ੁਰੂ ਕਰਨ ਲਈ ਇੱਕ ਵਾਰ ਟੈਲੀਕਾਮ ਆਪਰੇਟਰ ਨੂੰ ਕਾਲ ਕਰਕੇ ਜਾਣਕਾਰੀ ਦੇਣੀ ਹੋਵੇਗੀ।

 


ਦੱਸਣਯੋਗ ਹੈ ਕਿ ਈ ਸਿਮ ਫੀਚਰ ਵਾਲੇ ਫ਼ੋਨ ਹਾਲੇ ਅਮਰੀਕਾ ਚ ਹੀ ਉਪਲੱਬਧ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple launched the explosion the dual-SIM iPhone