ਦੇਸ਼ ਵਿਚ ਆਟੋ ਸੈਕਟਰ ਦੀ ਪ੍ਰੇਸ਼ਾਨੀ ਹੋਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਲਗਾਤਾਰ ਦਸਵੇਂ ਮਹੀਨੇ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਘੱਟ ਹੋਈ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਇਕ ਸਾਲ ਪਹਿਲਾਂ ਇਸ ਮਹੀਨੇ ਦੇ ਮੁਕਾਬਲੇ ਵਿਚ 31.57 ਫੀਸਦੀ ਘਟਕੇ 1,96,524 ਵਾਹਨ ਰਹਿ ਗਈ ਹੈ। ਇਕ ਸਾਲ ਪਹਿਲਾਂ ਅਗਸਤ ਵਿਚ 2,87,198 ਵਾਹਨਾਂ ਦੀ ਵਿਕਰੀ ਹੋਈ ਸੀ।
ਭਾਰਤੀ ਆਟੋਮੋਬਾਇਲ ਵਿਨਿਰਮਾਤਾ ਸੋਸਾਇਟੀ (ਸਿਆਮ) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਅਗਸਤ 2019 ਵਿਚ ਘਰੇਲੂ ਬਾਜ਼ਾਰ ਵਿਚ ਕਾਰਾਂ ਦੀ ਵਿਕਰੀ 41.09 ਫੀਸਦੀ ਘਟਕੇ 1,15,957 ਕਾਰ ਰਹਿ ਗਈ, ਜਦੋਂ ਕਿ ਇਕ ਸਾਲ ਪਹਿਲਾਂ ਅਗਸਤ ਵਿਚ 1,96,847 ਕਾਰਾਂ ਵਿਕਰੀ ਸੀ।
ਇਸ ਦੌਰਾਨ ਦੋ ਪਹੀਆ ਵਾਹਨਾਂ ਦੀ ਵਿਕਰੀ 22.24 ਫੀਸਦੀ ਘਟਕੇ 15,14,196 ਇਕਾਈ ਰਹਿ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਦੇਸ਼ ਵਿਚ 19,47,304 ਦੋ ਪਹੀਆ ਵਾਹਨਾਂ ਦੀ ਵਿਕਰੀ ਕੀਤੀ ਗਈ। ਇਸ ਵਿਚ ਮੋਟਰਸਾਈਕਲਾਂ ਦੀ ਵਿਕਰੀ 22.23 ਫੀਸਦੀ ਘਟਕੇ 9,37,486 ਮੋਟਰਸਾਈਕਲ ਰਹਿ ਗਏ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 12,07,005 ਮੋਟਰਸਾਈਕਲ ਵਿਕੇ ਸਨ।
ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਮਹੀਨੇ ਵਿਚ ਵਾਪਰਿਕ ਵਾਹਨਾ ਦੀ ਵਿਕਰੀ 38.71 ਫੀਸਦੀ ਘਟਕੇ 51.897 ਵਾਹਨ ਰਹਿ ਗਈ। ਕੁਲ ਮਿਲਾਕੇ ਜੇਕਰ ਸਾਰੇ ਤਰ੍ਹਾਂ ਦੇ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਅਗਸਤ 2019 ਵਿਚ ਕੁਲ ਵਾਹਨ ਵਿਕਰੀ 23.55 ਫੀਸਦੀ ਘਟਕੇ 18,21,490 ਵਾਹਨ ਰਹਿ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਕੁਲ 23,82,436 ਵਾਹਨਾਂ ਦੀ ਵਿਕਰੀ ਹੋਈ ਸੀ।
ਬੀਤੇ ਹਫਤੇ ਪਰਿਵਾਹਨ ਮੰਤਰੀ ਨਿਤਿਨ ਗਡਕਰੀ ਨੇ ਆਟੋ ਕੰਪਨੀਆਂ ਨੂੰ ਭਰੋਸਾ ਦਿੱਤਾ ਸੀ ਕਿ ਪੈਟਰੋਲ ਅਤੇ ਡੀਜ਼ਲ ਵਹੀਕਲ ਨੂੰ ਬੈਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਆਟੋ ਸੈਕਟਰ ਵਿਚ ਸਲੋਡਾਊਨ ਵਿਸ਼ਵ ਆਰਥਿਕ ਕਾਰਨਾ ਨਾਲ ਹੈ। ਉਨ੍ਹਾਂ ਕਿਹਾ ਸੀ ਕਿ ਵਿੱਤ ਮੰਤਰੀ ਛੇਤੀ ਇਸ ਨੂੰ ਸੁਲਝਾਉਣਗੇ।