ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ ਸੈਕਟਰ ਮੰਦੀ : ਬਜਾਜ ਆਟੋ ਦੀ ਅਗਸਤ ’ਚ 11 ਫੀਸਦੀ ਵਿਕਰੀ ਘਟੀ

ਆਟੋ ਸੈਕਟਰ ਮੰਦੀ : ਬਜਾਜ ਆਟੋ ਦੀ ਅਗਸਤ ’ਚ 11 ਫੀਸਦੀ ਵਿਕਰੀ ਘਟੀ

ਬਜਾਜ ਆਟੋ ਦੀ ਕੁਲ ਵਿਕਰੀ ਵਿਚ ਅਗਸਤ ਮਹੀਨੇ ਵਿਚ ਗਿਰਾਵਟ ਦੇਖੀ ਗਈ। ਉਸਦੀ ਵਿਕਰੀ 11 ਫੀਸਦੀ ਘਟਕੇ 3,90,026 ਵਾਹਨ ਰਹਿ ਗਈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਾਲ ਪਹਿਲਾਂ ਇਸ ਸਮੇਂ ਦੌਰਾਨ ਉਸਨੇ 4,37,092 ਵਾਹਨਾਂ ਦੀ ਵਿਕਰੀ ਕੀਤੀ ਸੀ।

 

ਬਜਾਜ ਆਟੋ ਨੇ ਸ਼ੇਅਰ ਬਾਜਾਰ ਨੂੰ ਦੱਸਿਆ ਕਿ ਕੰਪਨੀ ਘਰੇਲੂ ਬਾਜਾਰ ਵਿਚ ਵਿਕਰੀ ਅਗਸਤ ਮਹੀਨੇ ਵਿਚ 19 ਫੀਸਦੀ ਡਿੱਗਕੇ 2,08,109 ਇਕਾਈਆਂ ਉਤੇ ਰਹੀ। ਅਗਸਤ 2018 ਵਿਚ ਉਸਨੇ 2,55,631 ਵਾਹਨ ਵੇਚੇ ਸਨ।

 

ਕੁਲ ਮੋਟਰਸਾਈਕਲ ਵਿਕਰੀ ਅਗਸਤ ਵਿਚ 10 ਫੀਸਦੀ ਡਿਗਕੇ 3,25,300 ਵਾਹਨ ਰਹਿ ਗਈ। ਪਿਛਲੇ ਸਾਲ ਅਗਸਤ ਵਿਚ ਕੰਪਨੀ ਨੇ 3,62,923 ਮੋਟਰਸਾਈਕਲਾਂ ਦੀ ਵਿਕਰੀ ਕੀਤੀ ਸੀ।

 

ਇਸ ਦੌਰਾਨ ਕੁਲ ਵਾਪਰਿਕ ਵਾਹਨ ਦੀ ਵਿਕਰੀ 13 ਫੀਸਦੀ ਡਿੱਗਕੇ 64,726 ਵਾਹਨ ਰਹਿ ਗਈ। ਇਕ ਸਾਲ ਪਹਿਲਾਂ ਇਸ ਮਹੀਨੇ ਵਿਚ ਇਹ ਅੰਕੜਾ 74,169 ਸੀ। ਅਗਸਤ ਵਿਚ ਨਿਰਯਾਤ ਮਾਮੂਲੀ ਵਧਕੇ 1,81,917 ਇਕਾਈਆਂ ਉਤੇ ਰਿਹਾ। ਪਿਛਲੇ ਸਾਲ ਅਗਸਤ ਵਿਚ ਕੰਪਨੀ ਨੇ 1,81,461 ਵਾਹਨਾਂ ਦਾ ਨਿਰਯਾਤ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajaj auto sale falls 11 percent in august month